ਪੰਜਾਬ ਦੇ ਲੁਧਿਆਣਾ ਵਿੱਚ ਇਸਾਈ ਭਾਈਚਾਰੇ ਨੇ ਧਾਰਮਿਕ ਗਾਇਕ ਕਨ੍ਹਈਆ ਮਿੱਤਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਈਸਾਈ ਭਾਈਚਾਰੇ ਦਾ ਦੋਸ਼ ਹੈ ਕਿ ਕਨ੍ਹਈਆ ਮਿੱਤਲ ਨੇ ਇਕ ਦਿਨ ਪਹਿਲਾਂ ਦਰੇਸੀ ਰੋਡ ਨੇੜੇ ਇਕ ਧਾਰਮਿਕ ਪ੍ਰੋਗਰਾਮ ਵਿਚ ਭਾਸ਼ਣ ਦਿੰਦਿਆਂ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਸਚੀਅਨ ਲੀਡਰਸ਼ਿਪ ਦੇ ਚੇਅਰਮੈਨ ਹਰਜੋਤ ਸੇਠੀ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਕਨ੍ਹਈਆ ਮਿੱਤਲ ਖਿਲਾਫ ਜਲੰਧਰ ਵਿਚ ਈਸਾਈ ਭਾਈਚਾਰੇ ਖਿਲਾਫ ਨਫਰਤ ਭਰਿਆ ਭਾਸ਼ਣ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ।