Sunday, September 15, 2024
More
    HomePunjabi Newsਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ; 10 ਕਰੂ ਮੈਂਬਰਾਂ ਦੀ ਮੌਤ

    ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ; 10 ਕਰੂ ਮੈਂਬਰਾਂ ਦੀ ਮੌਤ

    ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ

    ਨਵੀਂ ਦਿੱਲੀ/ਬਿਊਰੋ ਨਿਊਜ਼ : ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ ਹਵਾ ਵਿਚ ਟਕਰਾਅ ਜਾਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿਚ 10 ਕਰੂ ਮੈਂਬਰਾਂ ਦੀ ਜਾਨ ਚਲੇ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਲੇਸ਼ੀਆਈ ਨੇਵੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੌਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ।

    ਮਲੇਸ਼ੀਆਈ ਨੇਵੀ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਸਾਰੇ 10 ਵਿਅਕਤੀ, ਨੇਵੀ ਦੇ ਕਰੂ ਮੈਂਬਰ ਸਨ। ਇਹ ਹਾਦਸਾ ਪੇਰਾਕ ਵਿਚ ਲੂਮੁਤ ਨੇਵਲ ਬੇਸ ’ਤੇ ਹੋਇਆ ਹੈ। ਇਸ ਹਾਦਸੇ ਤੋਂ ਬਾਅਦ ਇਕ ਹੈਲੀਕਾਪਟਰ ਸਿਵਿਮੰਗ ਪੂਲ ਅਤੇ ਦੂਜਾ ਸਟੇਡੀਅਮ ਵਿਚ ਜਾ ਡਿੱਗਿਆ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਮਲੇਸ਼ੀਆ ਵਿਚ ਨੇਵੀ ਦੀ 90ਵੀਂ ਵਰ੍ਹੇਗੰਢ ’ਤੇ ਪਰੇਡ ਦੇ ਲਈ ਰਿਹਰਸਲ ਚੱਲ ਰਹੀ ਸੀ ਅਤੇ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। 

    RELATED ARTICLES

    Most Popular

    Recent Comments