ਨਵੀਂ ਦਿੱਲੀ/ਗੁਜਰਾਤ: ਭਾਰਤ ਲਈ ਰਾਹਤ ਦੀ ਖ਼ਬਰ ਹੈ ਕਿ 92,700 ਟਨ ਐਲਪੀਜੀ (LPG) ਲੈ ਕੇ ਆ ਰਹੇ ਦੋ ਭਾਰਤੀ ਜਹਾਜ਼ ‘ਸ਼ਿਵਾਲਿਕ’ ਅਤੇ ‘ਨੰਦਾ ਦੇਵੀ’ ਹੋਰਮੁਜ਼ ਸਟ੍ਰੇਟ ਨੂੰ ਸੁਰੱਖਿਅਤ ਪਾਰ ਕਰ ਗਏ ਹਨ। ਸ਼ਿਪਿੰਗ ਮੰਤਰਾਲੇ ਮੁਤਾਬਕ ਇਹ ਜਹਾਜ਼ 16-17 ਮਾਰਚ ਤੱਕ ਗੁਜਰਾਤ ਦੇ ਮੁੰਦਰਾ ਅਤੇ ਕਾਂਡਲਾ ਬੰਦਰਗਾਹਾਂ ‘ਤੇ ਪਹੁੰਚ ਜਾਣਗੇ। ਇਸ ਨਾਲ ਦੇਸ਼ ਵਿੱਚ ਚੱਲ ਰਹੀ ਰਸੋਈ ਗੈਸ ਦੀ ਕਿੱਲਤ ਅਤੇ ਪੈਨਿਕ ਬੁਕਿੰਗ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
LPG ਸੰਕਟ ਤੋਂ ਵੱਡੀ ਰਾਹਤ: 92,700 ਟਨ ਗੈਸ ਲੈ ਕੇ ਹੋਰਮੁਜ਼ ਸਟ੍ਰੇਟ ਤੋਂ ਸੁਰੱਖਿਅਤ ਨਿਕਲੇ ਭਾਰਤੀ ਜਹਾਜ਼ ‘ਸ਼ਿਵਾਲਿਕ’ ਤੇ ‘ਨੰਦਾ ਦੇਵੀ’
RELATED ARTICLES


