Friday, July 5, 2024
HomePunjabi NewsLiberal Breakingਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਾਜਪਾ ਆਗੂ ਸ਼ੀਤਲ ਅੰਗੂਰਾਲ ਤੇ ਲਗਾਏ...

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਾਜਪਾ ਆਗੂ ਸ਼ੀਤਲ ਅੰਗੂਰਾਲ ਤੇ ਲਗਾਏ ਗੰਭੀਰ ਦੋਸ਼

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਸ਼ਹਿਰੀ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਫੜੇ ਗਏ ਸਮੱਗਲਰ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿਚ ਦੋਸ਼ੀ ਤਸਕਰ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ (ਹੁਣ ਭਾਜਪਾ ਵਿਚ) ਦੇ ਭਰਾ ਨਾਲ ਖੜ੍ਹਾ ਹੈ ਅਤੇ ਉਸ ਦੀ ਫੋਟੋ ਖਿੱਚ ਰਿਹਾ ਹੈ। ਉਪਰੋਕਤ ਫੋਟੋ ਸ਼ੇਅਰ ਕਰਕੇ ਚੰਨੀ ਨੇ ਭਾਜਪਾ ਉਮੀਦਵਾਰਾਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ‘ਤੇ ਸਵਾਲ ਖੜ੍ਹੇ ਕੀਤੇ ਹਨ। ਚੰਨੀ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਖੁਦ ਸਮੱਗਲਰਾਂ ਨਾਲ ਸਬੰਧ ਹਨ, ਉਹ ਦੂਜੀ ਪਾਰਟੀ ਬਾਰੇ ਕੀ ਕਹਿ ਸਕਦੇ ਹਨ।

RELATED ARTICLES

Most Popular

Recent Comments