More
    HomePunjabi Newsਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਹੋਇਆ ਦੇਹਾਂਤ

    ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਹੋਇਆ ਦੇਹਾਂਤ

    ਨਰਿੰਦਰ ਮੋਦੀ ਬੋਲੇ : ਰਾਮੋਜੀ ਨੇ ਪੱਤਰਕਾਰਤਾ ਅਤੇ ਫ਼ਿਲਮੀ ਦੁਨੀਆ ’ਚ ਅਮਿੱਟ ਛਾਪ ਛੱਡੀ

    ਹੈਦਰਾਬਾਦ/ਬਿਊਰੋ ਨਿਊਜ਼ : ਪੱਤਰਕਾਰਤਾ ਅਤੇ ਫਿਲਮੀ ਦੀ ਦੁਨੀਆ ਵਿੱਚ ਵੱਡੇ ਪੱਧਰ ’ਤੇ ਬਦਲਾਅ ਲਿਆਉਣ ਵਾਲੇ ਮਸ਼ਹੂਰ ਮੀਡੀਆ ਸ਼ਖਸੀਅਤ ਅਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਅੱਜ ਸਵੇਰੇ ਹੈਦਰਾਬਾਦ ਦੇ ਇਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਰਾਮੋਜੀ ਰਾਓ 88 ਵਰ੍ਹਿਆਂ ਦੇ ਸਨ ਅਤੇ ਉਹ ਆਪਣੇ ਪਰਿਵਾਰ ’ਚ ਪਤਨੀ ਅਤੇ ਪੁੱਤਰ ਨੂੰ ਛੱਡ ਗਏ ਹਨ। ਮੀਡੀਆ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਰਾਓ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ 5 ਜੂਨ ਨੂੰ ਹੈਦਰਾਬਾਦ ਦੇ ਇਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ।

    ਰਾਓ ਦੀ ਦੇਹ ਨੂੰ ਸ਼ਹਿਰ ਦੇ ਬਾਹਰਵਾਰ ਰਾਮੋਜੀ ਫਿਲਮ ਸਿਟੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਲਿਆਂਦਾ ਗਿਆ। ਰਾਮੋਜੀ ਰਾਓ ਨੇ ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਅਖ਼ਬਾਰ ਈਨਾਡੂ ਅਤੇ ਈਟੀਵੀ ਚੈਨਲ ਸਮੂਹ ਸ਼ੁਰੂ ਕਰਕੇ ਮੀਡੀਆ ਉਦਯੋਗ ਵਿੱਚ ਕ੍ਰਾਂਤੀ ਲਿਆ ਦਿੱਤੀ। ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਮੋਜੀ ਰਾਓ ਦੇ ਦੇਹਾਂਤ ’ਤੇ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਰਾਮੋਜੀ ਨੇ ਪੱਤਰਕਾਰਾ ਅਤੇ ਫ਼ਿਲਮੀ ਦੁਨੀਆ ’ਚ ਅਮਿੱਟ ਛਾਪ ਛੱਡੀ ਹੈ ਜਿਸ ਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ।

    RELATED ARTICLES

    Most Popular

    Recent Comments