ਸਪਿਨਰ ਵਰੁਣ ਚੱਕਰਵਰਤੀ ਨੂੰ ਟੀਮ ਇੰਡੀਆ ਦੀ ਵਨਡੇ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਨਾਗਪੁਰ ‘ਚ ਟੀਮ ਇੰਡੀਆ ਨਾਲ ਅਭਿਆਸ ਕੀਤਾ। ਇੱਥੇ ਟੀਮ ਇੰਗਲੈਂਡ ਖਿਲਾਫ 6 ਫਰਵਰੀ ਨੂੰ ਪਹਿਲਾ ਵਨਡੇ ਖੇਡੇਗੀ। ਵਰੁਣ 2 ਫਰਵਰੀ ਨੂੰ ਖਤਮ ਹੋਈ ਇੰਗਲੈਂਡ ਖਿਲਾਫ ਟੀ-20 ਸੀਰੀਜ਼ ‘ਚ ਪਲੇਅਰ ਆਫ ਦਿ ਸੀਰੀਜ਼ ਰਹੇ ਸਨ। ਉਸ ਨੇ 5 ਮੈਚਾਂ ‘ਚ 14 ਵਿਕਟਾਂ ਲਈਆਂ ਸਨ।
ਬ੍ਰੇਕਿੰਗ : ਸਪਿਨਰ ਵਰੁਣ ਚੱਕਰਵਰਤੀ ਟੀਮ ਇੰਡੀਆ ਦੀ ਵਨਡੇ ਟੀਮ ‘ਚ ਸ਼ਾਮਲ
RELATED ARTICLES