More
    HomePunjabi Newsਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ’ਚ 1800 ਕਾਂਸਟੇਬਲਾਂ ਦੀ ਕੀਤੀ ਜਾਵੇਗੀ...

    ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ’ਚ 1800 ਕਾਂਸਟੇਬਲਾਂ ਦੀ ਕੀਤੀ ਜਾਵੇਗੀ ਭਰਤੀ

    14 ਮਾਰਚ 2024 ਤੋਂ ਆਨਲਾਈਨ ਕੀਤਾ ਜਾ ਸਕੇਗਾ ਅਪਲਾਈ

    ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿਚ 1800 ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ। ਇਹ ਭਰਤੀ ਪੁਲਿਸ ਦੇ ਜ਼ਿਲ੍ਹਾ ਅਤੇ ਸ਼ਸ਼ਤਰ ਕੇਡਰ ’ਚ ਕਾਂਸਟੇਬਲ ਦੇ ਅਹੁਦੇ ਲਈ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਭਰਤੀ ਪ੍ਰਕਿਰਿਆ ਲਈ ਸ਼ਡਿਊਲ ਫਾਈਨਲ ਕਰ ਦਿੱਤਾ ਹੈ ਅਤੇ ਭਰਤੀ ਲਈ 14 ਮਾਰਚ ਨੂੰ ਸ਼ਾਮ 7 ਵਜੇ ਤੋਂ ਅਪਲਾਈ ਕੀਤਾ ਜਾ ਸਕੇਗਾ। ਜਦਕਿ ਅਪਲਾਈ ਕਰਨ ਦੀ ਆਖਰੀ ਤਰੀਕ 4 ਅਪ੍ਰੈਲ 2024 ਹੈ ਅਤੇ ਇਸ ਦਿਨ ਰਾਤੀਂ 11 ਵਜ ਕੇ 55 ਮਿੰਟ ਤੱਕ ਅਪਲਾਈ ਕੀਤਾ ਜਾ ਸਕੇਗਾ।

    ਇਹ ਭਰਤੀ ਕੇਂਦਰੀ ਕਾਂਸਟੇਬਲ ਭਰਤੀ ਬੋਰਡ ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ। ਭਰਤੀ ਪ੍ਰਕਿਰਿਆ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਸਾਫ਼ ਕਰ ਚੁੱਕੇ ਹਨ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੀ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਅਤੇ ਇਹ ਭਰਤੀ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ। ਧਿਆਨ ਰਹੇ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਹੁਣ ਤੱਕ ਸੂਬੇ ਦੇ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਿਆ ਹੈ।

    RELATED ARTICLES

    Most Popular

    Recent Comments