More
    HomePunjabi Newsਹੁਸ਼ਿਆਰਪੁਰ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ

    ਹੁਸ਼ਿਆਰਪੁਰ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ

    3 ਸਾਲਾ ਬੱਚੇ ਸਮੇਤ 4 ਵਿਅਕਤੀਆਂ ਦੀ ਹੋਈ ਮੌਤ

    ਟਾਂਡਾ ਉੜਮੁੜ/ਬਿਊਰੋ ਨਿਊਜ਼ : ਟਾਂਡਾ-ਹੁਸ਼ਿਆਰਪੁਰ ਸੜਕ ’ਤੇ ਢੱਟਾਂ ਪੁਲੀ ਨੇੜੇ ਇਕ ਟਰਾਲੇ ਅਤੇ ਇਨੋਵਾ ਵਿਚਕਾਰ ਹੋਏ ਭਿਆਨਕ ਹਾਦਸੇ ਦੌਰਾਨ ਇਕ ਤਿੰਨ ਸਾਲਾ ਬੱਚੇ ਸਮੇਤ ਇਕੋ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਗੰਭੀਰ ਰੂਪ ਵਿਚ ਵਿਚ ਜਖਮੀ ਹੋਈ ਮਹਿਲਾ ਨੂੰ ਅੰਮਿ੍ਰਤਸਰ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਕਾਰ ਚਕਨਾਚੂਰ ਹੋ ਗਈ।

    ਮਿ੍ਰਤਕਾਂ ਵਿਚ ਦੋ ਮਰਦ ਇਕ ਔਰਤ ਅਤੇ ਇਕ ਤਿੰਨ ਸਾਲ ਦਾ ਬੱਚਾ ਸ਼ਾਮਿਲ ਹੈ। ਮਿ੍ਰਤਕਾਂ ਵਿਚੋਂ ਇਕ ਦੀ ਪਛਾਣ ਫਾਰੂਕ ਵਾਸੀ ਜੰਮੂ ਵਜੋਂ ਹੋਈ, ਜਦਕਿ ਬਾਕੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਟਰਾਲਾ ਹੁਸ਼ਿਆਰਪੁਰ ਤੋਂ ਟਾਂਡਾ ਵੱਲ ਜਾ ਰਿਹਾ ਸੀ ਅਤੇ ਜਦੋ ਇਹ ਟਰਾਲਾ ਢੱਟਾਂ ਪੁਲੀ ਨੇੜੇ ਪਹੁੰਚਿਆ ਤਾਂ ਇਹ ਟਰਾਲਾ ਸਾਹਮਣੇ ਤੋਂ ਆ ਰਹੀ ਇਨੋਵਾ ਕਾਰ ਨਾਲ ਜਾ ਟਕਰਾਇਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ।

    RELATED ARTICLES

    Most Popular

    Recent Comments