More
    HomePunjabi Newsਕਿਸਾਨਾਂ ਵਲੋਂ 3 ਮਹਾਂਪੰਚਾਇਤਾਂ ਦੀ ਸ਼ੁਰੂਆਤ ਭਲਕੇ 11 ਫਰਵਰੀ ਤੋਂ

    ਕਿਸਾਨਾਂ ਵਲੋਂ 3 ਮਹਾਂਪੰਚਾਇਤਾਂ ਦੀ ਸ਼ੁਰੂਆਤ ਭਲਕੇ 11 ਫਰਵਰੀ ਤੋਂ

    11 ਨੂੰ ਰਤਨਪੁਰਾ, 12 ਨੂੰ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਬੈਰੀਅਰ ’ਤੇ ਹੋਣਗੇ ਇਕੱਠ

    ਰਾਜਪੁਰਾ/ਬਿਊਰੋ ਨਿਊਜ਼ : ਸ਼ੰਭੂ ਬੈਰੀਅਰ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਵਲੋਂ ਲਾਏ ਮੋਰਚੇ ਨੂੰ ਲੱਗਿਆਂ 13 ਫਰਵਰੀ ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਇਸ ਲਈ 11 ਫਰਵਰੀ ਨੂੰ ਰਤਨਪੁਰਾ, 12 ਫਰਵਰੀ ਨੂੰ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਬੈਰੀਅਰ ’ਤੇ ਵੱਡੇ ਇਕੱਠ ਕੀਤੇ ਜਾਣਗੇ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਇਨ੍ਹਾਂ ਮੋਰਚਿਆਂ ਵਿਚ ਪੁੱਜਣ ਦੀ ਅਪੀਲ ਕੀਤੀ ਹੈ। ਪੰਧੇਰ ਨੇ ਅਮਰੀਕਾ ਵਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਜਲੀਲ ਭਰੇ ਤਰੀਕੇ ਨਾਲ ਭੇਜਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

    ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੰਯੁਕਤ ਮੋਰਚਾ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੇ ਮਤਭੇਦ ਹਨ ਤਾਂ ਉਸ ਲਈ ਇਕ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਪੱਤਰ ਵਿਚ ਲਿਖਿਆ ਗਿਆ ਹੈ ਕਿ ਐਸ.ਕੇ.ਐਮ. ਸਾਫ ਕਰੇ ਕਿ ਕਿਨ੍ਹਾਂ ਮੰਗਾਂ ਦੇ ਉੱਪਰ ਸਹਿਮਤੀ ਕੀਤੀ ਜਾਣੀ ਹੈ। 

    RELATED ARTICLES

    Most Popular

    Recent Comments