ਅੰਮ੍ਰਿਤਸਰ ਬਿਉਰੋ ਨਿਊਜ਼: ਸੁਖਬੀਰ ਸਿੰਘ ਬਾਦਲ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਹਨ। ਉਹਨਾਂ ਦੇ ਨਾਲ ਕੁਝ ਅਕਾਲੀ ਆਗੂ ਵੀ ਹਨ। ਕੱਲ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਅਤੇ ਨਿਰਦੇਸ਼ ਦਿੱਤੇ ਗਏ ਸੀ ਕਿ ਇੱਕ ਆਮ ਸਿੱਖ ਵਜੋਂ ਆ ਕੇ ਅਕਾਲ ਤਖਤ ਤੇ ਮਾਫੀ ਮੰਗੀ ਜਾਵੇ। ਇਸਤੋਂ ਬਾਅਦ ਅੱਜ ਸਪਸ਼ਟੀਕਰਨ ਦੇਣ ਲਈ ਸੁਖਬੀਰ ਬਾਦਲ ਅੰਮ੍ਰਿਤਸਰ ਪਹੁੰਚੇ ਹਨ।
ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਵੀ ਟਵੀਟ ਦੇ ਰਾਹੀਂ ਇਸ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਸੀ। ਅਤੇ ਕਈ ਅਕਾਲੀ ਆਗੂਆਂ ਨੇ ਵੀ ਸਾਫ ਕੀਤਾ ਸੀ ਕਿ ਪੰਜ ਸਿੰਘ ਸਾਹਿਬਾਨਾਂ ਦਾ ਹੁਕਮ ਸਿਰ ਮੱਥੇ। ਅੱਜ ਸੁਖਬੀਰ ਬਾਦਲ ਦਰਬਾਰ ਸਾਹਿਬ ਪਹੁੰਚੇ ਹਨ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਵੀ ਪਹੁੰਚੇ ਹਨ। ਉਹਨਾਂ ਦੇ ਨਾਲ ਕੈਬਨਿਟ ਮੰਤਰੀ ਰਹੇ ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ ਅਤੇ ਸ਼ਰਨਜੀਤ ਸਿੰਘ ਢਿੱਲੋ ਵੀ ਹਾਜਰ ਸਨ।