HomePunjabi NewsLiberal Breakingਪੰਜਾਬ ਭਾਜਪਾ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਜਤਾਈ ਨਰਾਜ਼ਗੀ

ਪੰਜਾਬ ਭਾਜਪਾ ਨੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਜਤਾਈ ਨਰਾਜ਼ਗੀ

ਪੰਜਾਬ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਬਾਰੇ ਕੀਤੀ ਵਿਵਾਦਤ ਟਿੱਪਣੀ ‘ਤੇ ਡੂੰਘੀ ਨਰਾਜ਼ਗੀ ਪ੍ਰਗਟਾਈ ਹੈ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਬਿਆਨਾਂ ਤੋਂ ਮਾਨ ਦਾ ਔਰਤਾਂ ਪ੍ਰਤੀ ਘਟੀਆ ਰਵੱਈਆ ਸਪੱਸ਼ਟ ਹੁੰਦਾ ਹੈ।

ਬਾਜਵਾ ਨੇ ਕਿਹਾ ਮਾਨ ਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਖੁਦ ਐਮ.ਪੀ. ਰਹੇ ਹਨ ਅਜਿਹੇ ‘ਚ ਉਨ੍ਹਾਂ ਨੂੰ ਕਿਸੇ ਸੰਸਦ ਮੈਂਬਰ ਪ੍ਰਤੀ ਅਜਿਹੀ ਅਪਮਾਨਜਨਕ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀਆਂ ਧੀਆਂ ਪ੍ਰਤੀ ਅਜਿਹੀਆਂ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਬੀਜੇਪੀ ਸਾਂਸਦ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨ ਦਿੱਤਾ ਸੀ। ਕੰਗਨਾ ਦੇ ਇਸੇ ਬਿਆਨ ‘ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਮਾਨ ਨੇ ਕਿਹਾ ਸੀ ਕਿ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪਰ ਉਨ੍ਹਾਂ (ਕੰਗਨਾ ਰਣੌਤ) ਕੋਲ ਜ਼ਿਆਦਾ ਤਜ਼ਰਬਾ ਹੈ। ਉਸ ਨੇ ਇਸ ਨੂੰ ਬਲਾਤਕਾਰ ਨਾਲ ਜੋੜ ਕੇ ਕਿਹਾ ਸੀ।

RELATED ARTICLES

Most Popular

Recent Comments