More
    HomePunjabi Newsਐਡਵੋਕੇਟ ਇੰਦਰਪਾਲ ਸਿੰਘ ਧੰਨਾ ਹੋਣਗੇ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ

    ਐਡਵੋਕੇਟ ਇੰਦਰਪਾਲ ਸਿੰਘ ਧੰਨਾ ਹੋਣਗੇ ਪੰਜਾਬ ਦੇ ਨਵੇਂ ਸੂਚਨਾ ਕਮਿਸ਼ਨਰ

    ਹੁਸ਼ਿਆਰਪੁਰ ਦੇ ਰਹਿਣ ਵਾਲੇ ਐਡਵੋਕੇਟ ਧੰਨਾ ਸੁਰੇਸ਼ ਅਰੋੜਾ ਦੀ ਲੈਣਗੇ ਥਾਂ

    ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਨੂੰ ਪੰਜਾਬ ਦਾ ਨਵਾਂ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਹੈ। ਐਡਵੋਕੇਟ ਇੰਦਰਪਾਲ ਸਿੰਘ ਧੰਨਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਸਮਾਜਸੇਵੀ ਹਲਕਿਆਂ ’ਚ ਉਨ੍ਹਾਂ ਦੀ ਚੰਗੀ ਪਹਿਚਾਣ ਹੈ। ਐਡਵੋਕੇਟ ਧੰਨਾ ਸੁਰੇਸ਼ ਅਰੋੜਾ ਦੀ ਥਾਂ ਲੈਣਗੇ ਜੋ ਲੰਘੇ ਸਤੰਬਰ ਮਹੀਨੇ ’ਚ ਸੂਚਨਾ ਕਮਿਸ਼ਨਰ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ।

    ਐਡਵੋਕੇਟ ਧੰਨਾ ਦੀ ਨਿਯੁਕਤੀ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਇਸ ਇਸ ਦੌੜ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਮੁੱਖ ਸਕੱਤਰ ਏ ਵੇਣੂ ਪ੍ਰਸਾਦ ਦਾ ਵੀ ਚੱਲ ਰਿਹਾ ਸੀ। ਐਡਵੋਕੇਟ ਇੰਦਰਪਾਲ ਸਿੰਘ ਧੰਨਾ ਫੌਜਦਾਰੀ ਕੇਸਾਂ ਦੇ ਨਾਮੀ ਵਕੀਲ ਹਨ। ਜਦਕਿ ਉਨ੍ਹਾਂ ਦੇ ਦਾਦਾ ਹਰਬਖਸ਼ ਸਿੰਘ ਬੈਰਿਸਟਰ ਸਨ ਅਤੇ ਉਹ ਸਾਂਝੇ ਪੰਜਾਬ ਦੇ ਡਿਪਟੀ ਸਪੀਕਰ ਵੀ ਰਹੇ। ਉਨ੍ਹਾਂ ਦੇ ਪੜਦਾਦਾ ਗੁਲਾਬ ਸਿੰਘ ਸੈਸ਼ਨ ਜੱਜ ਸਨ। ਇੰਦਰਪਾਲ ਸਿੰਘ ਦੀਆਂ ਦੋ ਬੇਟੀਆਂ ਵੀ ਵਕੀਲ ਹਨ ਜਦਕਿ ਉਨ੍ਹਾਂ ਦਾ ਪੁੱਤਰ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ।

    RELATED ARTICLES

    Most Popular

    Recent Comments