ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਰਵਨੀਤ ਬਿੱਟੂ ਵੱਲੋਂ ਅੱਜ ਲੁਧਿਆਣਾ ਵਿਖੇ ਰੋਡ ਸ਼ੋ ਕੀਤਾ ਗਿਆ । ਇਸ ਮੌਕੇ ਭਾਜਪਾ ਵੱਲੋਂ ਬਿੱਟੂ ਦੀ ਜਿੱਤ ਪੱਕੀ ਕਰਨ ਦੇ ਮਨੋਰਥ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਸਪੋਰਟਰ ਅਤੇ ਭਾਜਪਾ ਵਰਕਰਾਂ ਨੂੰ ਇਕੱਠੇ ਕੀਤਾ ਗਿਆ । ਇਸ ਮੌਕੇ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਿਰਫ ਭਾਜਪਾ ਹੀ ਬਚਾ ਸਕਦੀ ਹੈ । ਉਹਨਾਂ ਨੇ ਕਾਂਗਰਸ ਤੇ ਵੀ ਨਿਸ਼ਾਨੇ ਲਵਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਕਈ ਅਜਿਹੇ ਭੇਦ ਉਹਨਾਂ ਦੇ ਕੋਲ ਹਨ ਜਿਨਾਂ ਨੂੰ ਅਗਰ ਉਹਨਾਂ ਨੇ ਖੋਲ ਦਿੱਤਾ ਤਾਂ ਕਾਂਗਰਸ ਦੇ ਲੀਡਰਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਜੀ ਬੇਅੰਤ ਸਿੰਘ ਨੇ ਵੀ ਭਾਜਪਾ ਨਾਲ ਰਲ ਕੇ ਪੰਜਾਬ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕੀਤਾ ਸੀ ਇਸੇ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਅਤੇ ਦੇਸ਼ ਦੇ ਵਿਕਾਸ ਦੇ ਲਈ ਕੰਮ ਕਰ ਰਹੇ ਹਨ ਤੇ ਮੋਦੀ ਜੀ ਕੋਲ 2047 ਤੱਕ ਵਿਕਾਸ ਦਾ ਪਲਾਨ ਹੈ ਜੋ ਸਿਰਫ ਨਰਿੰਦਰ ਮੋਦੀ ਹੀ ਕਰ ਸਕਦੇ ਹਨ। ਬਿੱਟੂ ਭਾਜਪਾ ਦੀਆਂ ਤਰੀਫਾਂ ਦੇ ਪੁਲ ਬੰਨਦੇ ਹੋਏ ਨਜ਼ਰ ਆਏ।