More
    HomePunjabi Newsਉਤਰ ਪ੍ਰਦੇਸ਼ ’ਚ ਟਰੈਕਟਰ-ਟਰਾਲੀ ਤਲਾਬ ’ਚ ਪਲਟੀ, 15 ਦੀ ਹੋਈ ਮੌਤ

    ਉਤਰ ਪ੍ਰਦੇਸ਼ ’ਚ ਟਰੈਕਟਰ-ਟਰਾਲੀ ਤਲਾਬ ’ਚ ਪਲਟੀ, 15 ਦੀ ਹੋਈ ਮੌਤ

    ਮਰਨ ਵਾਲਿਆਂ 8 ਮਹਿਲਾਵਾਂ ਅਤੇ 7 ਬੱਚੇ ਸ਼ਾਮਿਲ

    ਕਾਸਗੰਜ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਕਾਸਗੰਜ ’ਚ ਸ਼ਨੀਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ। ਇਥੇ ਇਕ ਟਰੈਕਰ-ਟਰਾਲੀ ਦੇ ਤਲਾਬ ’ਚ ਪਲਟਣ ਕਾਰਨ 15 ਵਿਅਕਤੀਆਂ ਦੀ ਮੌਤ ਗਈ। ਜਦਕਿ ਇਸ ਟਰਾਲੀ ਵਿਚ 40 ਵਿਅਕਤੀ ਸਵਾਰ ਸਨ। ਮਰਨ ਵਾਲਿਆਂ ਵਿਚ 8 ਮਹਿਲਾਵਾਂ ਅਤੇ 7 ਬੱਚੇ ਸ਼ਾਮਲ ਹਨ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਵਿਅਕਤੀ ਏਟਾ ਦੇ ਜੈਥਰਾ ਦੇ ਰਹਿਣ ਵਾਲੇ ਸਨ ਅਤੇ ਸਾਰੇ ਵਿਅਕਤੀ ਮਾਘੀ ਪੂਰਣਿਮਾ ਮੌਕੇ ਟਰੈਕਟਰ ਟਰਾਲੀ ਰਾਹੀਂ ਕਾਸਗੰਜ ਸਥਿਤ ਕਾਦਰਗੰਜ ਘਾਟ ’ਤੇ ਗੰਗਾ ਇਸ਼ਨਾਨ ਲਈ ਜਾ ਰਹੇ ਸਨ।

    ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਹਾਦਸੇ ਦੌਰਾਨ ਮਰਨ ਵਾਲੇੇ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਗੰਭੀਰ ਰੂਪ ’ਚ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।

    RELATED ARTICLES

    Most Popular

    Recent Comments