ਪੰਜਾਬ ‘ਚ ਵਿਆਹਾਂ ਜਾਂ ਹੋਰ ਖੁਸ਼ੀ ਦੇ ਜਸ਼ਨਾਂ ‘ਤੇ ਭਾਰੀ ਖਰਚ ਕਰਨ ਵਾਲੇ ਲੋਕ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ ਕਿਉਂਕਿ ਇਨ੍ਹਾਂ ਲੋਕਾਂ ਨੂੰ ਗੈਂਗਸਟਰਾਂ ਤੋਂ ਫਿਰੌਤੀ ਮੰਗਣ ਵਾਲੇ ਫੋਨ ਕਾਲਾਂ ਅਤੇ ਵਟਸਐਪ ਮੈਸੇਜ ਆਉਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪੁਲਿਸ ਸੂਤਰਾਂ ਅਨੁਸਾਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਦੌਰਾਨ 525 ਦੇ ਕਰੀਬ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਧਮਕੀ ਭਰੇ ਕਾਲ ਜਾਂ ਮੈਸੇਜ ਆਏ ਹਨ।ਜਿਨ੍ਹਾਂ ਲੋਕਾਂ ਨੂੰ ਇਹ ਮੈਸੇਜ ਜਾਂ ਕਾਲਾਂ ਆਈਆਂ ਹਨ, ਉਨ੍ਹਾਂ ਵਿੱਚ ਜ਼ਿਆਦਾਤਰ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਵਿਆਹਾਂ ਤੇ ਜਿਆਦਾ ਖਰਚ ਕੀਤਾ ਹੈ ਜਾਂ ਕਿਸੇ ਹੋਰ ਮਹਿੰਗੇ ਖਰਚੇ ‘ਤੇ ਬਹੁਤ ਸਾਰਾ ਪੈਸਾ ਖਰਚਿਆ ਹੈ, ਉਹ ਗੈਂਗਸਟਰਾਂ ਦੇ ਰਾਡਾਰ ‘ਚ ਆ ਗਏ ਹਨ।
ਪੰਜਾਬ ‘ਚ ਵਿਆਹਾਂ ‘ਤੇ ਖੁੱਲ੍ਹਾ ਖਰਚ ਕਰਨ ਵਾਲਿਆਂ ਹੋ ਜਾਣ ਸੁਚੇਤ, ਇਹ ਹੈ ਵਜ੍ਹਾ
RELATED ARTICLES