More
    HomePunjabi Newsਚੰਡੀਗੜ੍ਹ ’ਚ ਮੈਟਰੋ ਪ੍ਰੋਜੈਕਟ ਦਾ ਕੰਮ ਅਟਕਿਆ; ਪੰਜਾਬ ਨੇ ਮੁੱਲਾਂਪੁਰ ’ਚ ਨਹੀਂ...

    ਚੰਡੀਗੜ੍ਹ ’ਚ ਮੈਟਰੋ ਪ੍ਰੋਜੈਕਟ ਦਾ ਕੰਮ ਅਟਕਿਆ; ਪੰਜਾਬ ਨੇ ਮੁੱਲਾਂਪੁਰ ’ਚ ਨਹੀਂ ਦਿੱਤੀ ਜ਼ਮੀਨ

    ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਵਿਚ ਮੈਟਰੋ ਪ੍ਰੋਜੈਕਟ ਇਕ ਵਾਰ ਫਿਰ ਅਟਕ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਵਾਰ-ਵਾਰ ਰਿਮਾਈਂਡਰ ਭੇਜਣ ਤੋਂ ਬਾਅਦ ਵੀ ਪੰਜਾਬ ਵਲੋਂ ਮੈਟਰੋ ਡਿਪੂ ਬਣਾਉਣ ਲਈ ਨਿਊ ਚੰਡੀਗੜ੍ਹ  (ਮੁੱਲਾਂਪੁਰ) ਵਿਚ 21 ਏਕੜ ਜ਼ਮੀਨ ਨਹੀਂ ਦਿੱਤੀ ਗਈ। ਇਸ ਕਾਰਨ ਹੁਣ ਇਸ ਪੋ੍ਰਜੈਕਟ ਵਿਚ ਦੇਰੀ ਹੋਣਾ ਯਕੀਨੀ ਹੈ, ਕਿਉਂਕਿ ਇਸੇ ਮਾਰਚ ਮਹੀਨੇ ਤੱਕ ਇਸ ਪ੍ਰੋਜੈਕਟ ਦੀ ਡੀ.ਪੀ.ਆਰ. ਰਿਪੋਰਟ ਤਿਆਰ ਕੀਤੀ ਜਾਣੀ ਸੀ। ਜੋ ਕਿ ਜ਼ਮੀਨ ਨਾ ਮਿਲਣ ਕਰਕੇ ਅਜੇ ਤੱਕ ਤਿਆਰ ਨਹੀਂ ਹੋ ਸਕੀ। ਡੀ.ਪੀ.ਆਰ. ਰਿਪੋਰਟ ਤਿਆਰ ਹੋਣ ਤੋਂ ਬਾਅਦ ਹੀ ਇਸ ਨੂੰ ਕੇਂਦਰ ਸਰਕਾਰ ਕੋਲ ਭੇਜਿਆ ਜਾਣਾ ਸੀ। ਇਹ ਪੂਰਾ ਪ੍ਰੋਜੈਕਟ 10,500 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ।

    ਪਹਿਲਾਂ ਇਸਦੇ ਲਈ ਨਿਊ ਚੰਡੀਗੜ੍ਹ ਦੇ ਪਿੰਡ ਮੁੱਲਾਂਪੁਰ ਵਿਚ ਜ਼ਮੀਨ ਦਿੱਤੀ ਜਾਣੀ ਸੀ, ਪਰ ਇੱਥੇ ਮਹਿੰਗੀ ਜ਼ਮੀਨ ਹੋਣ ਅਤੇ ਦੂਜੇ ਕਾਰਨਾਂ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਇਸ ਲਈ ਜ਼ਮੀਨ ਪੈਰੋਲ ਪਿੰਡ ਵਿਚ ਦਿੱਤੀ ਜਾਣੀ ਸੀ, ਪਰ ਇੱਥੇ ਪੰਜਾਬ ਲੈਂਡ ਪ੍ਰੀਵੈਨਸ਼ਨ ਐਕਟ ਲੱਗਾ ਹੋਣ ਕਰਕੇ ਇਸ ਵਿਚ ਦੇਰੀ ਹੋ ਰਹੀ ਹੈ। ਇਸ ਕਰਕੇ ਚੰਡੀਗੜ੍ਹ ਵਿਚ ਮੈਟਰੋ ਚਲਾਉਣ ਵਾਲਾ ਪ੍ਰੋਜੈਕਟ ਇਕ ਵਾਰ ਫਿਰ ਅਟਕ ਗਿਆ ਹੈ।

    RELATED ARTICLES

    Most Popular

    Recent Comments