ਨਗਰ ਨਿਗਮ ਮੇਅਰ ਚੋਣਾਂ ਵਿੱਚ ਘਪਲੇ ਦੇ ਦੋਸ਼ ਲਾਉਂਦੇ ਹੋਏ ਯੂਥ ਕਾਂਗਰਸੀ ਆਗੂ ਅਤੇ ਐਨ.ਐਸ.ਯੂ. ਆਈ ਵਰਕਰਾਂ ਨੇ ਅੱਜ ਸੈਕਟਰ-35 ਦੇ ਕਾਂਗਰਸ ਭਵਨ ਵਿਖੇ ਜਬਰਦਸਤ ਰੋਹ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਨਹੀਂ ਕਰਨ ਦਿੱਤਾ। ਪੁਲੀਸ ਨੇ ਕਾਂਗਰਸੀਆਂ ਨੂੰ ਰੋਕਣ ਲਈ ਪਹਿਲਾਂ ਪਾਣੀ ਦੀਆਂ ਤੋਪਾਂ ਅਤੇ ਫਿਰ ਲਾਠੀਚਾਰਜ ਕੀਤਾ, ਜਿਸ ਤੋਂ ਬਾਅਦ ਧਰਨਾਕਾਰੀ ਧਰਨੇ ’ਤੇ ਬੈਠ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਲਾਠੀਚਾਰਜ ਦੌਰਾਨ ਐੱਨ. ਐੱਸ. ਯੂ.ਆਈ. 4 ਵਰਕਰ ਅਤੇ ਕੌਂਸਲਰ ਸਚਿਨ ਗਾਲਵ ਜ਼ਖਮੀ ਹੋ ਗਏ ਹਨ।
ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂ ਅਤੇ ਵਰਕਰਾਂ ਤੇ ਪੁਲਿਸ ਨੇ ਕੀਤਾ ਲਾਠੀਚਾਰਜ
RELATED ARTICLES