HomePunjabi NewsLiberal Breakingਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂ ਅਤੇ ਵਰਕਰਾਂ ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂ ਅਤੇ ਵਰਕਰਾਂ ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਨਗਰ ਨਿਗਮ ਮੇਅਰ ਚੋਣਾਂ ਵਿੱਚ ਘਪਲੇ ਦੇ ਦੋਸ਼ ਲਾਉਂਦੇ ਹੋਏ ਯੂਥ ਕਾਂਗਰਸੀ ਆਗੂ ਅਤੇ ਐਨ.ਐਸ.ਯੂ. ਆਈ ਵਰਕਰਾਂ ਨੇ ਅੱਜ ਸੈਕਟਰ-35 ਦੇ ਕਾਂਗਰਸ ਭਵਨ ਵਿਖੇ ਜਬਰਦਸਤ ਰੋਹ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਨਹੀਂ ਕਰਨ ਦਿੱਤਾ। ਪੁਲੀਸ ਨੇ ਕਾਂਗਰਸੀਆਂ ਨੂੰ ਰੋਕਣ ਲਈ ਪਹਿਲਾਂ ਪਾਣੀ ਦੀਆਂ ਤੋਪਾਂ ਅਤੇ ਫਿਰ ਲਾਠੀਚਾਰਜ ਕੀਤਾ, ਜਿਸ ਤੋਂ ਬਾਅਦ ਧਰਨਾਕਾਰੀ ਧਰਨੇ ’ਤੇ ਬੈਠ ਗਏ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਲਾਠੀਚਾਰਜ ਦੌਰਾਨ ਐੱਨ. ਐੱਸ. ਯੂ.ਆਈ. 4 ਵਰਕਰ ਅਤੇ ਕੌਂਸਲਰ ਸਚਿਨ ਗਾਲਵ ਜ਼ਖਮੀ ਹੋ ਗਏ ਹਨ।

RELATED ARTICLES

Most Popular

Recent Comments