ਟੀਮ ਇੰਡੀਆ ਨੇ ਚੌਥੇ ਟੈਸਟ ਮੈਚ ‘ਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ‘ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਯਾਨੀ ਇੱਕ ਮੈਚ ਬਾਕੀ ਰਹਿ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਗਿਆ ਹੈ। ਪਿਛਲੇ 12 ਸਾਲਾਂ ‘ਚ ਘਰੇਲੂ ਮੈਦਾਨਾਂ ‘ਤੇ ਭਾਰਤ ਦੀ ਇਹ ਲਗਾਤਾਰ 17ਵੀਂ ਸੀਰੀਜ਼ ਜਿੱਤ ਹੈ। ਭਾਰਤੀ ਟੀਮ ਪਹਿਲਾਂ ਹੀ ਘਰੇਲੂ ਮੈਦਾਨ ‘ਤੇ ਲਗਾਤਾਰ ਸਭ ਤੋਂ ਵੱਧ ਸੀਰੀਜ਼ ਜਿੱਤਣ ਦਾ ਰਿਕਾਰਡ ਰੱਖ ਚੁੱਕੀ ਹੈ।
ਭਾਰਤੀ ਕ੍ਰਿਕਟ ਟੀਮ ਨੇ ਲਗਾਤਾਰ 17ਵੀਂ ਸੀਰੀਜ਼ ਜਿੱਤ ਕੇ ਬਣਾਇਆ ਵਰਲਡ ਰਿਕਾਰਡ
RELATED ARTICLES