More
    HomePunjabi Newsਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰਟ ਨੇ ਦਿੱਤੀ ਵੱਡੀ ਰਾਹਤ

    ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰਟ ਨੇ ਦਿੱਤੀ ਵੱਡੀ ਰਾਹਤ

    ਪੋਰਨ ਸਟਾਰ ਮਾਮਲੇ ’ਚ 18 ਸਤੰਬਰ ਦੀ ਬਜਾਏ ਹੁਣ 26 ਨਵੰਬਰ ਨੂੰ ਸੁਣਾਇਆ ਜਾਵੇਗਾ ਫੈਸਲਾ

    ਵਾਸ਼ਿੰਗਟਨ/ਬਿਊਰੋ ਨਿਊਜ਼ : ਪੋਰਨ ਸਟਾਰ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਉਨ੍ਹਾਂ ਨੂੰ 18 ਸਤੰਬਰ ਦੀ ਬਜਾਏ 26 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਸਜਾ ਸੁਣਾਈ ਜਾਵੇਗੀ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਜੁਆਨ ਮਰਚੇਨ ਨੇ ਕਿਹਾ ਕਿ ਟਰੰਪ ਦੀ ਸਜਾ ਸਬੰਧੀ ਐਲਾਨ 26 ਨੂੰ ਕੀਤਾ ਜਾਵੇਗਾ ਕਿਉਂਕਿ ਅਮਰੀਕਾ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਹੋਣੀ ਹੈ।

    ਸਾਬਕਾ ਰਾਸ਼ਟਰਪਤੀ ਨੂੰ ਜੁਲਾਈ ’ਚ ਸਜਾ ਸੁਣਾਈ ਜਾਣੀ ਸੀ ਪਰ ਇਸ ਨੂੰ ਅੱਗੇ ਵਧਾ ਕੇ 18 ਸਤੰਬਰ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਸਬੰਧੀ ਫੈਸਲਾ 68 ਦਿਨ ਹੋਰ ਅੱਗੇ ਪਾ ਦਿੱਤਾ ਗਿਆ ਹੈ। ਧਿਆਨ ਰਹੇ ਕਿ ਇਸੇ ਸਾਲ 30 ਮਈ ਨੂੰ ਕੋਰਟ ਨੇ ਪੋਰਨ ਸਟਾਰ ਨੂੰ ਪੈਸੇ ਦੇ ਚੁੱਪ ਕਰਵਾਉਣ ਅਤੇ 2016 ਦੀ ਚੋਣ ਕੰਪੇਨ ਦੌਰਾਨ ਬਿਜਨਸ ਰਿਕਾਰਡ ’ਚ ਹੇਰਾਫਰੀ ਕਰਨ ਦੇ 34 ਮਾਮਲਿਆਂ ਨੂੰ ਟਰੰਪ ਨੂੰ ਦੋਸ਼ੀ ਪਾਇਆ ਗਿਆ ਸੀ। ਟਰੰਪ ਕਿਸੇ ਅਪਰਾਧ ’ਚ ਦੋਸ਼ੀ ਪਾਏ ਜਾਣ ਵਾਲੇ ਪਹਿਲੇ ਰਾਸ਼ਟਰਪਤੀ ਜਾਂ ਸਾਬਕਾ ਰਾਸ਼ਟਰਪਤੀ ਹਨ।

    RELATED ARTICLES

    Most Popular

    Recent Comments