ਦਿੱਲੀ ਵਾਸੀਆਂ ਨੂੰ ਕਾਂਗਰਸ ਨੇ ਦਿੱਤੀ ਪੰਜ ਗਰੰਟੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਕਿਹਾ ਕਿ ਗਾਰੰਟੀ ਦਾ ਮਤਲਬ ਹੈ ਕਿ ਇਹ ਜਨਤਾ ਦਾ ਅਧਿਕਾਰ ਹੈ, ਦਿੱਲੀ ਦੇ ਲੋਕਾਂ ਲਈ ਪੰਜ ਗਰੰਟੀਆਂ ਦਾ ਐਲਾਨ ਕੀਤਾ ਗਿਆ ਹੈ।
ਇਸ ਸਮੇਂ, ਦਿੱਲੀ ਵਿਚ, ਕਾਰੋਬਾਰ ਕਰਨ ਦੀ ਸੌਖ ਬਾਰੇ ਨਹੀਂ ਸਗੋਂ ਸਾਹ ਲੈਣ ਦੀ ਸੌਖ ਬਾਰੇ ਗੱਲ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਪ੍ਰਦੂਸ਼ਣ ਅਤੇ ਰਸਾਇਣਕ ਪ੍ਰਦੂਸ਼ਣ ਲਈ ਕੋਈ ਮਾਪਦੰਡ ਦੇਖਦੇ ਹੋ, ਤਾਂ ਕੋਈ ਵੀ ਦਿੱਲੀ ਦਾ ਮੁਕਾਬਲਾ ਨਹੀਂ ਕਰ ਸਕਦਾ। ਨਾ ਤਾਂ ਭਾਜਪਾ ਅਤੇ ਨਾ ਹੀ ਦਿੱਲੀ ਵਿਚ ‘ਆਪ’ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ।