Monday, July 8, 2024
HomePunjabi Newsਮੂਸੇਵਾਲਾ ਦੇ ਛੋਟੇ ਭਰਾ ਦੇ ਪੈਦਾ ਹੋਣ ਸਬੰਧੀ ਚੱਲ ਰਹੀ ਜਾਂਚ ’ਤੇ...

ਮੂਸੇਵਾਲਾ ਦੇ ਛੋਟੇ ਭਰਾ ਦੇ ਪੈਦਾ ਹੋਣ ਸਬੰਧੀ ਚੱਲ ਰਹੀ ਜਾਂਚ ’ਤੇ ਕੇਂਦਰ ਸਰਕਾਰ ਨੇ ਲਗਾਈ ਰੋਕ

ਕਿਹਾ : ਚਰਨ ਕੌਰ ਦਾ ਇਲਾਜ ਯੂਕੇ ’ਚ ਹੋਇਆ, ਉਥੇ ਕੋਈ ਪਾਬੰਦੀ ਨਹੀਂ

ਜਲੰਧਰ/ਬਿਊਰੋ ਨਿਊਜ਼ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੱਲੋਂ 58 ਸਾਲ ਦੀ ਉਮਰ ’ਚ ਆਈਵੀਐਫ ਦੇ ਰਾਹੀਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ’ਚ ਸਰਕਾਰ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਰੋਕ ਲਗਾ ਦਿੱਤੀ ਗਈ ਹੈ। ਕਿਉਂਕਿ ਚਰਨ ਕੌਰ ਵੱਲੋਂ ਬੱਚੇ ਨੂੰ ਜਨਮ ਹੀ ਸਿਰਫ ਭਾਰਤ ਵਿਚ ਦਿੱਤਾ ਗਿਆ ਹੈ। ਜਦਕਿ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਦਾ ਸਾਰਾ ਇਲਾਜ ਉਨ੍ਹਾਂ ਨੇ ਇੰਗਲੈਂਡ ਦੇ ਲੰਦਨ ’ਚ ਕਰਵਾਇਆ ਸੀ। ਜਿਸ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਆਈਵੀਐਫ ਨੂੰ ਲੈ ਕੇ ਬਣਾਇਆ ਗਿਆ ਕਾਨੂੰਨ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ’ਤੇ ਲਾਗੂ ਨਹੀਂ ਹੁੰਦਾ।

ਧਿਆਨ ਰਹੇ ਕਿ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਰਕਾਰ ਹਸਪਤਾਲ ਦੇ ਖਿਲਾਫ਼ ਕਾਰਵਾਈ ਕਰ ਸਕਦੀ ਹੈ ਪ੍ਰੰਤੂ ਹੁਣ ਸਰਕਾਰ ਵੱਲੋਂ ਸਾਰੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਗਈ ਹੈ। ਕਿਉਂਕਿ ਬੱਚੇ ਦੇ ਜਨਮ ਨੂੰ ਰੋਕਿਆ ਨਹੀਂ ਜਾ ਸਕਦੇ ਅਤੇ ਅਜਿਹੇ ਕੋਈ ਵੀ ਹਸਪਤਾਲ ਬੱਚੇ ਨੂੰ ਜਨਮ ਦਿਵਾ ਸਕਦਾ ਹੈ। ਉਧਰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਿਰਫ਼ ਇਕ ਵਾਰ ਹੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਸੀ ਅਤੇ ਉਸ ਤੋਂ ਬਾਅਦ ਵਿਭਾਗ ਨੇ ਕੋਈ ਸਵਾਲ ਨਹੀਂ ਪੁੱਛਿਆ।

RELATED ARTICLES

Most Popular

Recent Comments