More
    HomePunjabi Newsਚੰਡੀਗੜ੍ਹ ’ਚ ਭਿਆਨਕ ਸੜਕ ਹਾਦਸਾ-3 ਮੌਤਾਂ

    ਚੰਡੀਗੜ੍ਹ ’ਚ ਭਿਆਨਕ ਸੜਕ ਹਾਦਸਾ-3 ਮੌਤਾਂ

    ਪੁਲਿਸ ਨਾਕੇ ’ਤੇ ਗੱਡੀ ਦੇ ਕਾਗਜ਼ ਚੈੱਕ ਕਰਵਾ ਰਹੇ ਕਾਰ ਚਾਲਕ ਤੇ 2 ਮੁਲਾਜ਼ਮਾਂ ਦੀ ਮੌਤ

    ਚੰਡੀਗੜ੍ਹ/ਬਿਊਰੋ ਨਿਊਜ਼ ; ਚੰਡੀਗੜ੍ਹ ਤੋਂ ਅੱਜ ਸਵੇਰੇ ਬਹੁਤ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਹੋਲੀ ਦੇ ਮੱਦੇਨਜ਼ਰ ਨਾਕੇ ’ਤੇ ਡਿਊਟੀ ਕਰ ਰਹੇ 2 ਪੁਲਿਸ ਮੁਲਾਜ਼ਮਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਨਾਕੇ ’ਤੇ ਪੁਲਿਸ ਮੁਲਾਜ਼ਮਾਂ ਨੂੰ ਗੱਡੀ ਦੇ ਕਾਗਜ਼ ਚੈੱਕ ਕਰਵਾ ਰਹੇ ਕਾਰ ਚਾਲਕ ਦੀ ਵੀ ਜਾਨ ਚਲੀ ਗਈ ਹੈ।

    ਇਹ ਹਾਦਸਾ ਚੰਡੀਗੜ੍ਹ ਦੇ ਸੈਕਟਰ 31 ਵਿਚ ਤੜਕਸਾਰ 4 ਵਜੇ ਦੇ ਕਰੀਬ ਵਾਪਰਿਆ ਹੈ। ਨਾਕੇ ’ਤੇ ਪੁਲਿਸ ਮੁਲਾਜ਼ਮਾਂ ਵੱਲੋਂ ਹੋਲੀ ਦੇ ਮੱਦੇਨਜ਼ਰ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਇਕ ਕਾਰ ਚਾਲਕ ਨੂੰ ਰੋਕ ਕੇ ਉਸ ਦੇ ਕਾਗਜ਼-ਪੱਤਰ ਵੇਖੇ ਜਾ ਰਹੇ ਸਨ ਤਾਂ ਇਕ ਹੋਰ ਤੇਜ਼ ਰਫਤਾਰ ਕਾਰ ਜ਼ੀਰਕਪੁਰ ਤੋਂ ਚੰਡੀਗੜ੍ਹ ਵੱਲ ਨੂੰ ਆ ਰਹੀ ਸੀ। ਇਸ ਕਾਰ ਨੇ ਨਾਕੇ ’ਤੇ ਖੜ੍ਹੇ 2 ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਨੂੰ ਕਾਗ਼ਜ਼ ਚੈੱਕ ਕਰਵਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਪੁਲਿਸ ਵੱਲੋਂ ਕਾਰ ਚਾਲਕ ਨੂੰ ਗਿ੍ਫਤਾਰ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

    RELATED ARTICLES

    Most Popular

    Recent Comments