Sunday, July 7, 2024
HomePunjabi Newsਉਤਰਾਖੰਡ ਦੀ ਅਲਕਨੰਦਾ ਨਦੀ ’ਚ ਡਿੱਗੀ ਟੈਂਪੂ ਟਰੈਵਲਰ

ਉਤਰਾਖੰਡ ਦੀ ਅਲਕਨੰਦਾ ਨਦੀ ’ਚ ਡਿੱਗੀ ਟੈਂਪੂ ਟਰੈਵਲਰ

8 ਵਿਅਕਤੀਆਂ ਦੀ ਹੋਈ ਮੌਤ, 15 ਹੋਏ ਗੰਭੀਰ ਰੂਪ ਵਿਚ ਜ਼ਖਮੀ

ਰੁਦਰਪ੍ਰਯਾਗ/ਬਿਊਰੋ ਨਿਊਜ਼ : ਉਤਰਾਖੰਡ ਦੇ ਬਦਰੀਨਾਥ ਹਾਈਵੇ ’ਤੇ ਇਕ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਅਲਕਨੰਦਾ ਨਦੀ ’ਚ ਡਿੱਗ ਗਈ। ਇਸ ਹਾਦਸੇ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 15 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਟੈਂਪੂ ਟਰੈਵਲਰ ’ਚ 25 ਯਾਤਰੀ ਸਵਾਰ ਸਨ ਅਤੇ ਇਹ ਸਾਰੇ ਬਦਰੀਨਾਥ ਦੇ ਦਰਸ਼ਨਾਂ ਲਈ ਜਾ ਰਹੇ ਸਨ।

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਅਤੇ ਐਸਡੀਆਰਐਫ ਦੀਆਂ ਟੀਮਾਂ ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਜਦਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਜ਼ਖਮੀਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ।

RELATED ARTICLES

Most Popular

Recent Comments