More
    HomePunjabi Newsਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ 19 ਮਾਰਚ ਨੂੰ ਹੋਵੇਗੀ ਧਰਤੀ ’ਤੇ...

    ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ 19 ਮਾਰਚ ਨੂੰ ਹੋਵੇਗੀ ਧਰਤੀ ’ਤੇ ਵਾਪਸੀ

    9 ਮਹੀਨਿਆਂ ਬਾਅਦ ਧਰਤੀ ’ਤੇ ਪਰਤਣਗੇ ਦੋਵੇਂ ਪੁਲਾੜ ਯਾਤਰੀ

    ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼ : ਪੁਲਾੜ ਵਿਚ ਪਿਛਲੇ 9 ਮਹੀਨਿਆਂ ਤੋਂ ਫਸੇ ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ 19 ਮਾਰਚ ਨੂੰ ਧਰਤੀ ਉੱਤੇ ਵਾਪਸ ਆਉਣਗੇ। ਨਾਸਾ ਨੇ ਇਸ ਵਾਪਸੀ ਬਾਰੇ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਪੁਲਾੜ ਯਾਤਰੀ ਪਿਛਲੇ ਸਾਲ 5 ਜੂਨ 2024 ਨੂੰ ਬੋਇੰਗ ਦੇ ਸਟਾਰਲਾਈਨਰ ਕੈਪਸੂਲ ’ਤੇ ਪੁਲਾੜ ਵਿਚ ਗਏ ਸਨ, ਹਾਲਾਂਕਿ ਤਕਨੀਕੀ ਨੁਕਸ ਕਰਕੇ ਉਨ੍ਹਾਂ ਦਾ ਮਿਸ਼ਨ 8 ਦਿਨ ਤੋਂ ਵੱਧ ਕੇ 9 ਮਹੀਨੇ ਲੰਮਾ ਹੋ ਗਿਆ।

    ਨਾਸਾ ਮੁਤਾਬਕ 18 ਮਾਰਚ ਦੀ ਸ਼ਾਮ ਨੂੰ ਵਾਪਸੀ ਮਿਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ। ਸਪੇਸਐਕਸ ਡਰੈਗਨ ਕੈਪਸੂਲ ਰਾਹੀਂ ਧਰਤੀ ’ਤੇ ਪਰਤਣ ਵਾਲੇ ਯਾਤਰੀਆਂ ਵਿਚ ਰੂਸੀ ਪੁਲਾੜ ਯਾਤਰੀ ਅਲੈਗਜ਼ਾਂਦਰ ਗੋਰਬੁਨੋਵ ਤੇ ਨਾਸਾ ਦੇ ਨਿਕ ਹੇਗ ਵੀ ਸ਼ਾਮਲ ਹਨ। ਇਸ ਕੈਪਸੂਲ ਦੇ ਫਲੋਰੀਡਾ ਦੇ ਸਾਹਿਲ ਉੱਤੇ ਉਤਰਨ ਦੀ ਉਮੀਦ ਹੈ। ਨਾਸਾ ਇਸ ਪੂਰੇ ਅਮਲ ਦੀ ਸਿੱਧੀ ਕਵਰੇਜ ਵੀ ਕਰੇਗਾ।

    RELATED ARTICLES

    Most Popular

    Recent Comments