More
    HomePunjabi Newsਸੁਨੀਤਾ ਵਿਲੀਅਮ ਸਪੇਸ ਸਟੇਸ਼ਨ ਤੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਪਾਵੇਗੀ ਵੋਟ

    ਸੁਨੀਤਾ ਵਿਲੀਅਮ ਸਪੇਸ ਸਟੇਸ਼ਨ ਤੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਪਾਵੇਗੀ ਵੋਟ

    ਧਰਤੀ ਤੋਂ 400 ਕਿਲੋਮੀਟਰ ਦੂਰ ਤੋਂ ਕੀਤੀ ਪ੍ਰੈਸ ਕਾਨਫਰੰਸ

    ਵਾਸ਼ਿੰਗਟਨ/ਬਿਊਰੋ ਨਿਊਜ਼ : 100 ਦਿਨ ਤੋਂ ਪੁਲਾੜ ’ਚ ਫਸੀ ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮ ਅਤੇ ਉਨ੍ਹਾਂ ਦੇ ਸਾਥੀ ਬੁਚ ਵਿਲਮੋਰ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਇਕ ਪ੍ਰੈਸ ਕਾਨਫਰੰਸ ਕੀਤੀ। ਇਹ ਕਾਨਫਰੰਸ ਭਾਰਤੀ ਸਮੇਂ ਅਨੁਸਾਰ ਲੰਘੀ ਦੇਰ 12 : 15 ਵਜੇ ਹੋਈ। ਸੁਨੀਤਾ ਵਿਲੀਅਮ ਅਤੇ ਬੁਚ ਵਿਲਮੋਰ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ। ਦੋਵਾਂ ਨੇ ਹੀ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ ਲਈ ਵੋਟ ਪਾਉਣਗੇ। ਵੋਟਿੰਗ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਬੁਚ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਵੋਟ ਦੇਣ ਨਾਲ ਜੁੜੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਇਹ ਜ਼ਰੂਰੀ ਡਿਊਟੀ ਹੈ।

    ਨਾਸਾ ਨੇ ਵੋਟ ਪਾਉਣ ਦੀ ਪ੍ਰਕਿਰਿਆ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਕਿਵੇਂ ਵੋਟ ਪਾ ਸਕਦੇ ਹਾਂ। ਸੁਨੀਤਾ ਵਿਲੀਅਮ ਨੇ ਕਿਹਾ ਕਿ ਉਹ ਸਪੇਸ ਤੋਂ ਵੋਟਿੰਗ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ। 400 ਕਿਲੋਮੀਟਰ ਦੂਰ ਸਪੇਸ ਸੈਂਟਰ ਤੋਂ ਸੁਨੀਤਾ ਅਤੇ ਬੁਚ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਚੋਣਾਂ ’ਚ ਵੋਟ ਪਾਉਣ ਦੇ ਲਈ ਨਾਸਾ ਤੋਂ ਪੋਸਟਲ ਬੈਲਟ ਦਾ ਅਰੇਂਜਮੈਂਟ ਕਰਨ ਸਬੰਧੀ ਬੇਨਤੀ ਕੀਤੀ ਹੈ।

    RELATED ARTICLES

    Most Popular

    Recent Comments