HomePunjabi NewsLiberal Breakingਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ 'ਚ ਅੱਜ ਮੌਜੂਦਾ ਚੈਂਪੀਅਨ ਭਾਰਤ ਦਾ ਸਾਹਮਣਾ ਪਾਕਿਸਤਾਨ...

ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ‘ਚ ਅੱਜ ਮੌਜੂਦਾ ਚੈਂਪੀਅਨ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ

ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ‘ਚ ਅੱਜ ਮੌਜੂਦਾ ਚੈਂਪੀਅਨ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਚੀਨ ਦੇ ਹੁਲੁਨਬਿਊਰ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:15 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਇਸ ਏਸ਼ੀਆਈ ਚੈਂਪੀਅਨਸ ਟਰਾਫੀ ਵਿੱਚ ਹੁਣ ਤੱਕ ਅਜੇਤੂ ਰਹੀ ਹੈ। ਟੀਮ ਨੇ ਆਪਣੇ ਸਾਰੇ 4 ਮੈਚ ਜਿੱਤੇ ਹਨ। ਜਦਕਿ ਪਾਕਿਸਤਾਨ 4 ‘ਚੋਂ 2 ਮੈਚ ਜਿੱਤ ਕੇ ਅੰਕ ਸੂਚੀ ‘ਚ ਭਾਰਤ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ।

RELATED ARTICLES

Most Popular

Recent Comments