Sunday, July 7, 2024
HomePunjabi NewsBusinessਸੋਨਾ ਅਤੇ ਚਾਂਦੀ ਦੀ ਕੀਮਤਾਂ 'ਚ ਰਿਕਾਰਡ ਵਾਧਾ ਦਰਜ

ਸੋਨਾ ਅਤੇ ਚਾਂਦੀ ਦੀ ਕੀਮਤਾਂ ‘ਚ ਰਿਕਾਰਡ ਵਾਧਾ ਦਰਜ

ਸੋਨਾ ਅਤੇ ਚਾਂਦੀ ਅੱਜ ਯਾਨੀ 21 ਮਈ ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ ਕਾਰੋਬਾਰ ਦੌਰਾਨ 839 ਰੁਪਏ ਮਹਿੰਗਾ ਹੋ ਕੇ 74,222 ਰੁਪਏ ਹੋ ਗਿਆ। ਚਾਂਦੀ ਵੀ ਅੱਜ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇਹ 6,071 ਰੁਪਏ ਮਹਿੰਗਾ ਹੋ ਕੇ 92,444 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ 20 ਮਈ ਨੂੰ ਚਾਂਦੀ 86,373 ਰੁਪਏ ‘ਤੇ ਸੀ।

RELATED ARTICLES

Most Popular

Recent Comments