More
    HomePunjabi Newsਪੰਜਾਬ ਨੂੰ ਵਧਾਉਣੀ ਪਵੇਗੀ ਸੁਖਨਾ ਝੀਲ ਈਕੋ ਜ਼ੋਨ ਦੀ ਹੱਦ

    ਪੰਜਾਬ ਨੂੰ ਵਧਾਉਣੀ ਪਵੇਗੀ ਸੁਖਨਾ ਝੀਲ ਈਕੋ ਜ਼ੋਨ ਦੀ ਹੱਦ

    ਸੁਪਰੀਮ ਕੋਰਟ ਨੇ ਸਤੰਬਰ ਤੱਕ ਸੁਖਨਾ ਝੀਲ ਦੀ ਹੱਦ ਤੈਅ ਕਰਨ ਦੇ ਦਿੱਤੇ ਹੁਕਮ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਆਪਣੇ ਏਰੀਏ ’ਚ ਸੁਖਨਾ ਝੀਲ ਈਕੋ ਸੈਂਸਿਟਿਵ ਜ਼ੋਨ ਦੀ ਹੱਦ ਨੂੰ ਵਧਾਉਣ ਦੇ ਲਈ ਨਵੇਂ ਸਿਰੇ ਤੋਂ ਵਿਚਾਰ ਕਰ ਰਹੀ ਹੈ। ਕਿਉਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਸਤੰਬਰ ਮਹੀਨੇ ਤੱਕ ਇਸ ਦੀ ਹੱਦ ਤੈਅ ਕੀਤੀ ਜਾਵੇ। ਜਦਕਿ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ ਨੂੰ ਹੋਣੀ ਹੈ। ਜਦਕਿ ਸਬੰਧਤ ਵਿਭਾਗ ਵੱਲੋਂ ਇਸ ਸਬੰਧੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਸਬੰਧੀ ਮਤਾ ਤਿਆਰ ਕਰਕੇ ਕੈਬਨਿਟ ਮੀਟਿੰਗ ’ਚ ਲਿਆਂਦਾ ਜਾਵੇਗਾ।

    ਜੇਕਰ ਪੰਜਾਬ ਸਰਕਾਰ ਵੱਲੋਂ ਸੁਖਨਾ ਝੀਲ ਦੀ ਹੱਦ ਵਧਾਈ ਜਾਂਦੀ ਹੈ ਤਾਂ ਇਸ ਦਾ ਅਸਰ ਕਈ ਰਸੂਖਦਾਰ ਲੋਕਾਂ ’ਤੇ ਪਵੇਗਾ। ਕਿਉਂਕਿ ਉਸ ਏਰੀਏ ਕਈ ਲੋਕਾਂ ਵੱਲੋਂ ਫਾਰਮ ਹਾਊਸ ਬਣਾਏ ਗਏ ਹਨ ਜਦਕਿ ਕਈ ਵਿਅਕਤੀ ਤਾਂ ਉਨ੍ਹਾਂ ਦਾ ਕਮਰਸ਼ੀਅਲ ਤੌਰ ’ਤੇ ਇਸਤੇਮਾਲ ਵੀ ਕਰਦੇ ਹਨ। ਜਿਸ ਦੇ ਚਲਦਿਆਂ ਕੁੱਝ ਵਿਅਕਤੀਆਂ ਨੂੰ ਇਸ ਸਬੰਧੀ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ।

    RELATED ARTICLES

    Most Popular

    Recent Comments