More
    HomePunjabi Newsਇਮਰਾਨ ਖਾਨ ਦੀ ਰਿਹਾਈ ਲਈ PTI ਦੇਸ਼ ਭਰ ’ਚ ਕਰੇਗੀ ਵਿਰੋਧ ਪ੍ਰਦਰਸ਼ਨ

    ਇਮਰਾਨ ਖਾਨ ਦੀ ਰਿਹਾਈ ਲਈ PTI ਦੇਸ਼ ਭਰ ’ਚ ਕਰੇਗੀ ਵਿਰੋਧ ਪ੍ਰਦਰਸ਼ਨ

    5 ਅਗਸਤ ਨੂੰ ਪਾਕਿਸਤਾਨ ’ਚ ਹੋਣਗੀਆਂ ਵੱਡੀਆਂ ਰੈਲੀਆਂ

    ਇਸਲਾਮਾਬਾਦ/ਬਿਊੁਰੋ ਨਿਊਜ਼ : ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗਿ੍ਫਤਾਰੀ ਦੇ ਇਕ ਸਾਲ ਪੂਰੇ ਹੋਣ ’ਤੇ 5 ਅਗਸਤ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰੇਗੀ। ਪੀਟੀਆਈ ਦੇ ਕਾਰਕੁੰਨਾਂ ਨੇ ਸਰਕਾਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੰਦੇ ਹੋਏ ਇਮਰਾਨ ਖਾਨ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

    ਪੀਟੀਆਈ ਦੇ ਆਗੂ ਅਸਦ ਕੈਸਰ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਬਾਰੇ ਵਿਚ ਆਖਰੀ ਫੈਸਲਾ ਪਾਰਟੀ ਦੀ ਮੀਟਿੰਗ ਵਿਚ ਕਰ ਲਿਆ ਜਾਵੇਗਾ। ਹਾਲਾਂਕਿ ਉਹ 5 ਅਗਸਤ ਨੂੰ ਪੂਰੇ ਦੇਸ਼ ਵਿਚ ਵੱਡੇ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਆਰੋਪ ਲਗਾਉਂਦਿਆਂ ਕਿਹਾ ਕਿ ਇਮਰਾਨ ਨੂੰ ਮਨਘੜਤ ਮਾਮਲੇ ਵਿਚ ਗੈਰਕਾਨੂੰਨੀ ਢੰਗ ਨਾਲ ਗਿ੍ਰਫਤਾਰ ਕੀਤਾ ਗਿਆ ਹੈ। ਧਿਆਨ ਰਹੇ ਕਿ ਇਮਰਾਨ ਖਾਨ ਨੂੰ 5 ਅਗਸਤ 2023 ਨੂੰ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਲਾਹੌਰ ਵਿਚ ਉਨ੍ਹਾਂ ਦੇ ਘਰ ਤੋਂ ਗਿ੍ਫਤਾਰ ਕਰ ਲਿਆ ਗਿਆ ਸੀ।

    RELATED ARTICLES

    Most Popular

    Recent Comments