More
    HomePunjabi NewsPM ਮੋਦੀ ਨੇ ਜੈਡ ਮੋੜ ਟਨਲ ਦਾ ਕੀਤਾ ਉਦਘਾਟਨ

    PM ਮੋਦੀ ਨੇ ਜੈਡ ਮੋੜ ਟਨਲ ਦਾ ਕੀਤਾ ਉਦਘਾਟਨ

    2700 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ ਜੈਡ ਮੋੜ ਟਨਲ

    ਜੰਮੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਗਾਂਦਰਬਲ ਵਿਚ ਜੈਡ ਮੋੜ ਟਨਲ ਦਾ ਉਦਘਾਟਨ ਕੀਤਾ ਹੈ। ਸ੍ਰੀਨਗਰ-ਲੇਹ ਹਾਈਵੇ ’ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਟਨਲ ਸ੍ਰੀਨਗਰ ਨੂੰ ਸੋਨਮਰਗ ਨਾਲ ਜੋੜੇਗੀ। ਬਰਫਬਾਰੀ ਕਾਰਨ ਇਹ ਹਾਈਵੇ ਕਰੀਬ 6 ਮਹੀਨੇ ਬੰਦ ਹੀ ਰਹਿੰਦਾ ਹੈ। ਟਨਲ ਬਣਨ ਨਾਲ ਲੋਕਾਂ ਨੂੰ ਹਰ ਮੌਸਮ ’ਚ ਕਨੈਕਟਿਵਟੀ ਮਿਲੇਗੀ।

    ਸ੍ਰੀਨਗਰ-ਲੇਹ ਹਾਈਵੇ ’ਤੇ ਗਗਨਗੀਰ ਤੋਂ ਸੋਨਮਰਗ ਵਿਚਾਲੇ ਪਹਿਲਾਂ 1 ਘੰਟੇ ਤੋਂ ਜ਼ਿਆਦਾ ਸਮਾਂ ਲੱਗਦਾ ਸੀ। ਇਸ ਟਨਲ ਨਾਲ ਹੁਣ ਇਹ ਦੂਰੀ ਸਿਰਫ 15 ਮਿੰਟਾਂ ਵਿਚ ਪੂਰੀ ਹੋ ਸਕੇਗੀ। ਦੱਸਿਆ ਗਿਆ ਕਿ ਜੈਡ ਮੋੜ ਟਨਲ 2700 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ ਅਤੇ ਇਸਦਾ ਨਿਰਮਾਣ 2018 ਵਿਚ ਸ਼ੁਰੂ ਹੋਇਆ ਸੀ।  

    RELATED ARTICLES

    Most Popular

    Recent Comments