Friday, July 5, 2024
HomePunjabi Newsਚੰਡੀਗੜ੍ਹ ’ਚ ਪਹਿਲੀ ਮਈ ਤੋਂ ਆਨਲਾਈਨ ਹੋਵੇਗੀ ਪਾਰਕਿੰਗ ਫੀਸ

ਚੰਡੀਗੜ੍ਹ ’ਚ ਪਹਿਲੀ ਮਈ ਤੋਂ ਆਨਲਾਈਨ ਹੋਵੇਗੀ ਪਾਰਕਿੰਗ ਫੀਸ

73 ਥਾਵਾਂ ’ਤੇ ਸਹੂਲਤ ਹੋਵੇਗੀ ਲਾਗੂ, ਕਿਊਆਰ ਕੋਡ ਸਕੈਨ ਕਰਕੇ ਕੀਤਾ ਜਾ ਸਕੇਗਾ ਭੁਗਤਾਨ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੀਆਂ ਪਾਰਕਿੰਗਾਂ ’ਚ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਲਈ ਹੁਣ ਪਾਰਕਿੰਗ ਫੀਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕੇਗਾ। ਇਹ ਸਹੂਲਤ ਪਹਿਲੀ ਮਈ ਤੋਂ ਚੰਡੀਗੜ੍ਹ ’ਚ ਸ਼ੁਰੂ ਕੀਤੀ ਜਾਵੇਗੀ। ਇਸ ਦੇ ਲਈ ਚੰਡੀਗੜ੍ਹ ਨਗਰ ਨਿਗਮ ਵੱਲੋਂ ਕਈ ਬੈਂਕਾਂ ਦੇ ਨਾਲ ਕੰਟਰੈਕਟ ਕੀਤਾ ਗਿਆ ਹੈ ਅਤੇ ਕਿਊਆਰ ਕੋਡ ਸਕੈਨ ਕਰਕੇ ਵੀ ਪਾਰਕਿੰਗ ਫੀਸ ਦਾ ਭੁਗਤਾਨ ਕੀਤਾ ਜਾ ਸਕੇਗਾ।

ਚੰਡੀਗੜ੍ਹ ਨਗਰ ਨਿਗਮ ਵੱਲੋਂ ਆਨਲਾਈਨ ਪਾਰਕਿੰਗ ਫੀਸ ਵਾਲੀ ਪ੍ਰਣਾਲੀ 73 ਥਾਵਾਂ ’ਤੇ ਲਾਗੂ ਕੀਤੀ ਜਾਵੇਗੀ। ਨਗਰ ਨਿਗਮ ਨੂੰ ਹਰ ਮਹੀਨੇ ਲਗਭਗ 1 ਕਰੋੜ ਰੁਪਏ ਪਾਰਕਿੰਗ ਫੀਸ ਤੋਂ ਪ੍ਰਾਪਤ ਹੁੰਦੇ ਹਨ। ਪਹਿਲਾਂ ਪਾਰਕਿੰਗ ਸਿਸਟਮ ਨੂੰ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਚਲਾਇਆ ਜਾਂਦਾ ਸੀ ਪ੍ਰੰਤੂ 2023 ’ਚ ਹੋਏ ਘੋਟਾਲੇ ਤੋਂ ਬਾਅਦ ਚੰਡੀਗੜ੍ਹ ਨਗਰ ਨਿਗਮ ਵੱਲੋਂ ਖੁਦ ਹੀ ਪਾਰਕਿੰਗ ਸਿਸਟਮ ਨੂੰ ਚਲਾਇਆ ਜਾ ਰਿਹਾ ਹੈ।

RELATED ARTICLES

Most Popular

Recent Comments