ਨਿਊਜ਼ੀਲੈਂਡ ਖਿਲਾਫ ਬੈਂਗਲੁਰੂ ਟੈਸਟ ‘ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ 36 ਸਾਲ ਬਾਅਦ ਘਰੇਲੂ ਮੈਦਾਨ ‘ਤੇ ਕੀਵੀਆਂ ਤੋਂ ਹਾਰੀ ਹੈ। ਪਿਛਲੀ ਹਾਰ 1988 ਵਿੱਚ ਵਾਨਖੇੜੇ ਸਟੇਡੀਅਮ ਵਿੱਚ ਹੋਈ ਸੀ। ਭਾਰਤੀ ਟੀਮ ਨੇ ਕੀਵੀਆਂ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮਹਿਮਾਨ ਟੀਮ ਨੇ ਐਤਵਾਰ ਨੂੰ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਵਿਲ ਯੰਗ 45 ਅਤੇ ਰਚਿਨ ਰਵਿੰਦਰਾ ਨੇ 39 ਦੌੜਾਂ ਬਣਾ ਕੇ ਅਜੇਤੂ ਵਾਪਸੀ ਕੀਤੀ।
ਨਿਊਜ਼ੀਲੈਂਡ ਨੇ ਪਹਿਲੇ ਟੈਸਟ ਮੈਚ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
RELATED ARTICLES