ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਕੱਲ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕਰਨਗੇ। ਉਹਨਾਂ ਦੇ ਨਾਲ ਕਾਂਗਰਸੀ ਆਗੂ ਦੂਲੋ, ਮਹਿੰਦਰ ਸਿੰਘ ਕੇਪੀ, ਸਰਦਾਰ ਲਾਲ ਸਿੰਘ ਅਤੇ ਗੌਤਮ ਸੇਠ ਵੀ ਹੋਣਗੇ । ਨਵਜੋਤ ਸਿੱਧੂ ਨੇ ਆਪਣੀ ਪੋਸਟ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਿਹਾ ਕਿ 11 ਵਜੇ ਉਹ ਮੀਡੀਆ ਨੂੰ ਸੰਬੋਧਨ ਕਰਨਗੇ।
ਨਵਜੋਤ ਸਿੱਧੂ ਨੇ ਲਿਖਿਆ ਹੈ ਕਿ “ਭਲਕੇ ਸਵੇਰੇ 10.30 ਵਜੇ ਗਵਰਨਰ ਹਾਉਸ ਚੰਡੀਗੜ ਵਿਖੇ ਮਾਨਯੋਗ ਗਵਰਨਰ ਪੰਜਾਬ ਨੂੰ ਮਿਲਣਗੇ। ਉਹਨਾਂ ਦੇ ਨਾਲ ਦੂਲੋ ਸਾਹਿਬ, ਮਹਿੰਦਰ ਕੇਪੀ ਜੀ, ਸਰਦਾਰ ਲਾਲ ਸਿੰਘ ਅਤੇ ਗੌਤਮ ਸੇਠ ਵੀ ਹੋਣਗੇ! ਕੱਲ ਸਵੇਰੇ 11 ਵਜੇ ਗਵਰਨਰ ਹਾਊਸ ਦੇ ਸਾਹਮਣੇ ਮੀਡੀਆ ਨੂੰ ਸੰਬੋਧਨ ਕਰਨਗੇ।ਸਭ ਨੂੰ ਸੱਦਾ ਦਿੱਤਾ ਗਿਆ ਹੈ।”