HomePunjabi NewsLiberal Breakingਨਵਜੋਤ ਸਿੱਧੂ ਅਤੇ ਕਾਂਗਰਸੀ ਆਗੂ ਕੱਲ ਗਵਰਨਰ ਨਾਲ ਕਰਨਗੇ ਮੁਲਾਕਾਤ

ਨਵਜੋਤ ਸਿੱਧੂ ਅਤੇ ਕਾਂਗਰਸੀ ਆਗੂ ਕੱਲ ਗਵਰਨਰ ਨਾਲ ਕਰਨਗੇ ਮੁਲਾਕਾਤ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਕੱਲ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕਰਨਗੇ। ਉਹਨਾਂ ਦੇ ਨਾਲ ਕਾਂਗਰਸੀ ਆਗੂ ਦੂਲੋ, ਮਹਿੰਦਰ ਸਿੰਘ ਕੇਪੀ, ਸਰਦਾਰ ਲਾਲ ਸਿੰਘ ਅਤੇ ਗੌਤਮ ਸੇਠ ਵੀ ਹੋਣਗੇ । ਨਵਜੋਤ ਸਿੱਧੂ ਨੇ ਆਪਣੀ ਪੋਸਟ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕਿਹਾ ਕਿ 11 ਵਜੇ ਉਹ ਮੀਡੀਆ ਨੂੰ ਸੰਬੋਧਨ ਕਰਨਗੇ।

ਨਵਜੋਤ ਸਿੱਧੂ ਨੇ ਲਿਖਿਆ ਹੈ ਕਿ “ਭਲਕੇ ਸਵੇਰੇ 10.30 ਵਜੇ ਗਵਰਨਰ ਹਾਉਸ ਚੰਡੀਗੜ ਵਿਖੇ ਮਾਨਯੋਗ ਗਵਰਨਰ ਪੰਜਾਬ ਨੂੰ ਮਿਲਣਗੇ। ਉਹਨਾਂ ਦੇ ਨਾਲ ਦੂਲੋ ਸਾਹਿਬ, ਮਹਿੰਦਰ ਕੇਪੀ ਜੀ, ਸਰਦਾਰ ਲਾਲ ਸਿੰਘ ਅਤੇ ਗੌਤਮ ਸੇਠ ਵੀ ਹੋਣਗੇ! ਕੱਲ ਸਵੇਰੇ 11 ਵਜੇ ਗਵਰਨਰ ਹਾਊਸ ਦੇ ਸਾਹਮਣੇ ਮੀਡੀਆ ਨੂੰ ਸੰਬੋਧਨ ਕਰਨਗੇ।ਸਭ ਨੂੰ ਸੱਦਾ ਦਿੱਤਾ ਗਿਆ ਹੈ।”

RELATED ARTICLES

Most Popular

Recent Comments