More
    HomePunjabi Newsਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ...

    ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਹੋਈ ਮੌਤ

    ਹਥਿਆਰ ਦੀ ਸਫ਼ਾਈ ਕਰਦੇ ਸਮੇਂ ਚੱਲੀ ਗੋਲੀ

    ਲੁਧਿਆਣਾ/ਬਿਊਰੋ ਨਿਊਜ਼ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਅਮਲੇ ’ਚ ਤਾਇਨਾਤ ਸੁਰੱਖਿਆ ਮੁਲਾਜ਼ਮ ਦੀ ਸ਼ੱਕੀ ਹਾਲਤ ਗੋਲ਼ੀ ਲੱਗਣ ਨਾਲ ਮੌਤ ਹੋ ਗਈ। 32 ਸਾਲਾ ਸੀਆਈਐੱਸਐੱਫ ਦਾ ਜਵਾਨ ਸੰਦੀਪ ਕੁਮਾਰ ਯੂਪੀ ਦੇ ਜ਼ਿਲ੍ਹਾ ਮੁਜ਼ੱਫਰਪੁਰ ਦੇ ਪਿੰਡ ਰਾਜਪੁਰ ਦਾ ਰਹਿਣ ਵਾਲਾ ਸੀ ਅਤੇ ਇਹ ਨੌਜਵਾਨ ਰਵਨੀਤ ਬਿੱਟੂ ਦੀ ਸਰਕਾਰੀ ਕੋਠੀ ’ਚ ਤਾਇਨਾਤ ਸੀ। ਦੇਰ ਰਾਤ ਪਿਸਤੌਲ ’ਚ ਨਿਕਲੀ ਗੋਲੀ ਗਲੇ ’ਚ ਹੁੰਦੀ ਹੋਈ ਸਿਰ ਵਿਚੋਂ ਦੀ ਆਰ-ਪਾਰ ਹੋ ਗਈ। ਗੋਲੀ ਚੱਲਣ ਨਾਲ ਪੂਰਾ ਇਲਾਕਾ ਦਹਿਲ ਗਿਆ ਅਤੇ ਉਥੇ ਤਾਇਨਾਤ ਉਸ ਦੇ ਸਾਥੀ ਜਦੋਂ ਕਮਰੇ ਕੋਲ ਪਹੁੰਚੇ ਤਾਂ ਉਥੇ ਸੰਦੀਪ ਖੂਨ ਨਾਲ ਲਥਪਥ ਹੋਇਆ ਜ਼ਮੀਨ ’ਤੇ ਪਿਆ।

    ਸਾਥੀ ਜਵਾਨਾਂ ਨੇ ਇਸ ਦੀ ਸੂਚਨਾ ਤੁਰੰਤ ਆਪਣੇ ਸੀਨੀਅਰ ਅਫਸਰਾਂ ਨੂੰ ਦਿੱਤੀ ਜਦਕਿ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕੋਠੀ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਗੋਲੀ ਚੱਲਣ ਦਾ ਸਪੱਸ਼ਟ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਸੰਸਦ ਮੈਂਬਰ ਰਵਨੀਤ ਬਿੱਟੂ ਘਰ ਵਿਚ ਮੌਜੂਦ ਨਹੀਂ ਸਨ। ਉੁਹ ਪਾਰਟੀ ਦੇ ਕਿਸੇ ਪ੍ਰੋਗਰਾਮ ’ਚ ਸ਼ਾਮਲ ਹੋਣ ਦੇ ਲਈ ਗਏ ਹੋਏ ਸਨ ਅਤੇ ਉਨ੍ਹਾਂ ਦੀ ਸਕਿਓਰਿਟੀ ਨੇ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ।

    RELATED ARTICLES

    Most Popular

    Recent Comments