More
    HomePunjabi Newsਬੰਗਲਾਦੇਸ਼ ’ਚ ਹਿੰਸਕ ਝੜਪਾਂ ਦੌਰਾਨ 100 ਤੋਂ ਵੱਧ ਮੌਤਾਂ

    ਬੰਗਲਾਦੇਸ਼ ’ਚ ਹਿੰਸਕ ਝੜਪਾਂ ਦੌਰਾਨ 100 ਤੋਂ ਵੱਧ ਮੌਤਾਂ

    ਬੰਗਲਾਦੇਸ਼ ’ਚ ਕਰਫਿਊ ਅਤੇ ਅਗਲੇ ਹੁਕਮਾਂ ਤੱਕ ਅਦਾਲਤਾਂ ਬੰਦ

    ਢਾਕਾ/ਬਿਊਰੋ ਨਿਊਜ਼ : ਬੰਗਲਾਦੇਸ਼ ਵਿਚ ਰਾਖਵੇਂਕਰਨ ਦੇ ਵਿਰੋਧ ਵਿਚ ਸ਼ੁਰੂ ਹੋਇਆ ਅੰਦੋਲਨ ਹੋਰ ਹਿੰਸਕ ਹੋ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉਤਰ ਆਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਕਈ ਜਗ੍ਹਾ ’ਤੇ ਹਿੰਸਕ ਝੜਪਾਂ ਹੋ ਗਈਆਂ।

    ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਹਿੰਸਕ ਝੜਪਾਂ ਵਿਚ ਹੁਣ ਤੱਕ 100 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਇਸੇ ਦੌਰਾਨ ਬੰਗਲਾਦੇਸ਼ ਵਿਚ ਸਾਰੀਆਂ ਅਦਾਲਤਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਆਦੇਸ਼ ਵਿਚ ਕਿਹਾ ਗਿਆ ਹੈ ਕਿ ਬੰਦ ਦੌਰਾਨ ਬਹੁਤ ਹੀ ਜ਼ਰੂਰੀ ਮਾਮਲਿਆਂ ਵਿਚ ਹੀ ਸੁਣਵਾਈ ਕੀਤੀ ਜਾਵੇਗੀ। ਇਸਦੇ ਲਈ ਚੀਫ ਜਸਟਿਸ ਐਮਰਜੈਂਸੀ ਬੈਂਚ ਦਾ ਗਠਨ ਕਰਨਗੇ। ਇਸੇ ਦੌਰਾਨ ਬੰਗਲਾਦੇਸ਼ ਵਿਚ ਕਰਫਿਊ ਵੀ ਲਗਾ ਦਿੱਤਾ ਗਿਆ ਹੈ।  

    RELATED ARTICLES

    Most Popular

    Recent Comments