ਮਹਿੰਦਰ ਸਿੰਘ ਕੇਪੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦਾ ਇਤਿਹਾਸ 100-100 ਸਾਲ ਪੁਰਾਣਾ ਹੈ। ਕਾਂਗਰਸ ਨੇ ਇਸ ਦੀ ਕਦਰ ਨਹੀਂ ਕੀਤੀ। ਪਰ ਪੰਜਾਬ ਦੇ ਮਸਲਿਆਂ ਲਈ ਜੋ ਕੰਮ ਅਕਾਲੀ ਦਲ ਨੇ ਕੀਤਾ, ਉਹ ਕਾਂਗਰਸ ਨੇ ਨਹੀਂ ਕੀਤਾ। ਕਾਂਗਰਸ ਨੇ ਮੇਰੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ।
ਪਰ ਅਕਾਲੀ ਦਲ ਨੇ ਸਮਝ ਲਿਆ, ਇਸੇ ਲਈ ਅੱਜ ਅਕਾਲੀ ਦਲ ਵਿੱਚ ਸ਼ਾਮਲ ਹੋ ਰਿਹਾ ਹਾਂ। ਅੱਜ ਲੋਕ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਦੇਖਣਾ ਚਾਹੁੰਦੇ ਹਨ। ਦੱਸ ਦਈਏ ਕਿ ਬੀਤੀ ਰਾਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਉਹਨਾਂ ਦੇ ਘਰ ਪਹੁੰਚੇ ਸਨ ਪਰ ਉਸ ਦਾ ਕੋਈ ਫਾਇਦਾ ਨਹੀਂ ਹੋਇਆ ।
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੁਦ ਮਹਿੰਦਰ ਸਿੰਘ ਕੇਪੀ ਦੇ ਘਰ ਪਹੁੰਚ ਕੇ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਕੇਪੀ ਨੇ ਕਿਹਾ ਕਿ ਟਿਕਟ ਦੇਣਾ ਜਾਂ ਨਾ ਦੇਣਾ ਪਾਰਟੀ ਦੀ ਮਰਜ਼ੀ ਹੈ ਪਰ ਉਹ ਹੁਣ ਕਾਂਗਰਸ ਵਿੱਚ ਨਹੀਂ ਰਹਿ ਸਕਦੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸੀਨੀਅਰ ਅਕਾਲੀ ਲੀਡਰਸ਼ਿਪ ਹਾਜ਼ਰ ਸੀ