More
    HomePunjabi Newsਕੇਜਰੀਵਾਲ ਦਾ ਸਿਰਫ 2 ਕਿੱਲੋ ਵਜ਼ਨ ਘਟਿਆ

    ਕੇਜਰੀਵਾਲ ਦਾ ਸਿਰਫ 2 ਕਿੱਲੋ ਵਜ਼ਨ ਘਟਿਆ

    ਜੇਲ੍ਹ ਅਧਿਕਾਰੀ ਨੇ ‘ਆਪ’ ਆਗੂਆਂ ਦੇ ਦਾਅਵਿਆਂ ਨੂੰ ਗਲਤ ਦੱਸਿਆ

    ਨਵੀਂ ਦਿੱਲੀ/ਬਿਊਰੋ ਨਿਊਜ਼ : ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿਚ ਸਾਢੇ 8 ਕਿਲੋ ਵਜ਼ਨ ਘਟਣ ਦੇ ਦਾਅਵਿਆਂ ਨੂੰ ਗਲਤ ਦੱਸਿਆ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਦੋਂ ਤੋਂ ਦਿੱਲੀ ਦੇ ਮੁੱਖ ਮੰਤਰੀ ਆਬਕਾਰੀ ਨੀਤੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ ਤਾਂ ਉਨ੍ਹਾਂ ਦਾ ਵਜ਼ਨ ਸਾਢੇ 8 ਕਿੱਲੋ ਘਟ ਗਿਆ ਹੈ।

    ਜੇਲ੍ਹ ਦੇ ਸੁਪਰਡੈਂਟ ਨੇ ਅੱਜ ਸੋਮਵਾਰ ਨੂੰ ਸਪਸ਼ਟ ਕੀਤਾ ਕਿ ਜਦੋਂ ਕੇਜਰੀਵਾਲ ਪਹਿਲੀ ਅਪਰੈਲ ਨੂੰ ਜੇਲ੍ਹ ਆਏ ਸਨ ਤਾਂ ਉਨ੍ਹਾਂ ਦਾ ਵਜ਼ਨ 65 ਕਿਲੋ ਸੀ ਤੇ ਜਦੋਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਕੇਜਰੀਵਾਲ 2 ਜੂਨ ਨੂੰ ਵਾਪਸ ਜੇਲ੍ਹ ਆਏ ਤਾਂ ਉਨ੍ਹਾਂ ਦਾ ਵਜ਼ਨ ਸਾਢੇ 63 ਕਿਲੋ ਸੀ ਤੇ 14 ਜੁਲਾਈ ਨੂੰ ਕੇਜਰੀਵਾਲ ਦਾ ਵਜ਼ਨ ਸਾਢੇ 61 ਕਿਲੋ ਸੀ। ਜੇਲ੍ਹ ਅਧਿਕਾਰੀ ਨੇ ਇਹ ਵੀ ਦੱਸਿਆ ਇਹ ਵਜ਼ਨ ਵੀ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ ਆਪ ਘਟਾਇਆ ਹੈ ਕਿਉਂਕਿ ਕੇਜਰੀਵਾਲ ਕਈ ਵਾਰ ਖਾਣਾ ਵੀ ਨਹੀਂ ਖਾਂਦੇ। 

    RELATED ARTICLES

    Most Popular

    Recent Comments