ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ ਦੀ ਪਹਿਲੀ ਪਾਰੀ ‘ਚ 156 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਟੀਮ ਪਹਿਲੀ ਪਾਰੀ ਤੋਂ ਬਾਅਦ 103 ਦੌੜਾਂ ਨਾਲ ਪਿੱਛੇ ਹੈ। ਟੀਮ ਇੰਡੀਆ ਨੇ ਸ਼ੁੱਕਰਵਾਰ ਨੂੰ 16/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਟੀਮ ਨੇ 140 ਦੌੜਾਂ ਦੇ ਸਕੋਰ ‘ਤੇ ਆਖਰੀ 9 ਵਿਕਟਾਂ ਗੁਆ ਦਿੱਤੀਆਂ। ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ। ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਨੇ 30-30 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਲਈ ਮਿਸ਼ੇਲ ਸੈਂਟਨਰ ਨੇ 7 ਵਿਕਟਾਂ ਲਈਆਂ। ਗਲੇਨ ਫਿਲਿਪਸ ਨੇ 2 ਵਿਕਟਾਂ ਹਾਸਲ ਕੀਤੀਆਂ। ਇੱਕ ਵਿਕਟ ਟਿਮ ਸਾਊਥੀ ਦੇ ਖਾਤੇ ਵਿੱਚ ਆਈ।
ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ ਦੀ ਪਹਿਲੀ ਪਾਰੀ ‘ਚ 156 ਦੌੜਾਂ ‘ਤੇ ਆਲ ਆਊਟ
RELATED ARTICLES