More
    HomePunjabi Newsਪੰਜਾਬ ’ਚ ਕਈ ਥਾਈਂ ਸੰਘਣੀ ਧੁੰਦ-ਵਿਜ਼ੀਬਿਲਟੀ ਹੋਈ ਜ਼ੀਰੋ

    ਪੰਜਾਬ ’ਚ ਕਈ ਥਾਈਂ ਸੰਘਣੀ ਧੁੰਦ-ਵਿਜ਼ੀਬਿਲਟੀ ਹੋਈ ਜ਼ੀਰੋ

    ਅੰਮਿ੍ਤਸਰ ਦੇ ਹਵਾਈ ਅੱਡੇ ’ਤੇ ਕਈ ਉਡਾਣਾਂ ਪ੍ਰਭਾਵਿਤ

    ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਣੇ ਨੇੜਲੇ ਖੇਤਰਾਂ ਵਿਚ ਕਈ ਥਾਈਂ ਅੱਜ ਪਈ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਗਈ। ਸੰਘਣੀ ਧੁੰਦ ਕਾਰਨ ਅੰਮਿ੍ਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ ਅਤੇ ਰੇਲ ਗੱਡੀਆਂ ਵੀ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਹੀ ਚੱਲ ਰਹੀਆਂ ਹਨ ਤੇ ਲੇਟ ਹੀ ਪਹੁੰਚ ਰਹੀਆਂ ਹਨ। ਇਸਦੇ ਚੱਲਦਿਆਂ ਸੜਕ ਹਾਦਸਿਆਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਅਤੇ ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੰਘਣੀ ਧੁੰਦ ਕਾਰਨ ਫਿਲੌਰ ਦੇ ਨੇੜੇ ਦੋ ਬੱਸਾਂ ਦੀ ਆਪਸ ਵਿਚ ਟੱਕਰ ਹੋ ਗਈ ਅਤੇ ਕੁਝ ਸਵਾਰੀਆਂ ਜ਼ਖ਼ਮੀ ਵੀ ਹੋਈਆਂ ਹਨ।

    ਉਧਰ ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਭਲਕੇ ਸ਼ਨੀਵਾਰ ਅਤੇ ਐਤਵਾਰ ਨੂੰ ਬਰਫਬਾਰੀ ਹੋ ਸਕਦੀ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਵਿਚ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਜ਼ਿਆਦਾਤਰ ਇਲਾਕਿਆਂ ’ਚ ਤਾਪਮਾਨ ਮਨਫੀ ਤੋਂ ਵੀ ਹੇਠਾਂ ਚੱਲ ਰਿਹਾ ਹੈ। ਇਸ ਬਰਫਬਾਰੀ ਕਾਰਨ ਪੰਜਾਬ ਵਿਚ ਵੀ ਠੰਡ ਵਧੀ ਹੋਈ ਹੈ। 

    RELATED ARTICLES

    Most Popular

    Recent Comments