HomePunjabi Newsਕੈਲੀਫੋਰਨੀਆ ’ਚ ਲੱਗੀ ਅੱਗ 40 ਹਜ਼ਾਰ ਏਕੜ ’ਚ ਫੈਲੀ

ਕੈਲੀਫੋਰਨੀਆ ’ਚ ਲੱਗੀ ਅੱਗ 40 ਹਜ਼ਾਰ ਏਕੜ ’ਚ ਫੈਲੀ

10 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਤਬਾਹ ਅਤੇ 7 ਮੌਤਾਂ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਲੌਸ ਏਂਜਲਸ ਦੇ ਚਾਰੋਂ ਪਾਸੇ ਲੱਗੀ ਅੱਗ ਕਾਰਨ 10 ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ। ਲੰਘੇ ਚਾਰ ਦਿਨਾਂ ਤੋਂ ਲੱਗੀ ਅੱਗ ਕਰੀਬ 40 ਹਜ਼ਾਰ ਏਕੜ ਤੱਕ ਫੈਲ ਚੁੱਕੀ ਹੈ। ਇਸ ਅੱਗ ਕਾਰਨ 29 ਹਜ਼ਾਰ ਏਕੜ ਜ਼ਮੀਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ ਅਤੇ 7 ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ। ਲੌਸ ਏਂਜਲਸ ਅਤੇ ਨੇੜਲੇ ਖੇਤਰਾਂ ਵਿਚ ਲੱਗੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਅੱਗ ਹੈ।

ਇਸ ਅੱਗ ਨਾਲ ਲੌਸ ਏਂਜਲਸ ਸ਼ਹਿਰ ਦੇ ਪੌਸ਼ ਇਲਾਕੇ ਵਿਚ ਕਈ ਹਾਲੀਵੁੱਡ ਐਕਟਰਾਂ ਦੇ ਬੰਗਲੇ ਵੀ ਸੜ ਚੁੱਕੇ ਹਨ। ਇਸਦੇ ਚੱਲਦਿਆਂ ਕਈ ਸੈਲੀਬਿ੍ਰਟੀਜ਼ ਨੂੰ ਘਰ ਛੱਡ ਕੇ ਜਾਣਾ ਵੀ ਪਿਆ ਹੈ ਅਤੇ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਤੁਰੰਤ ਘਰ ਖਾਲੀ ਕਰਨ ਨੂੰ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਵੀ ਕੀਤੀ ਹੈ।

RELATED ARTICLES

Most Popular

Recent Comments