More
    HomePunjabi NewsLiberal Breakingਹਰਪਾਲ ਚੀਮਾ ਨੇ ਕੰਗਣਾ ਰਣੌਤ ਤੇ ਬੋਲਿਆ ਤਿੱਖਾ ਹਮਲਾ ਕਿਹਾ ਉਸਦੀ ਦਿਮਾਗੀ...

    ਹਰਪਾਲ ਚੀਮਾ ਨੇ ਕੰਗਣਾ ਰਣੌਤ ਤੇ ਬੋਲਿਆ ਤਿੱਖਾ ਹਮਲਾ ਕਿਹਾ ਉਸਦੀ ਦਿਮਾਗੀ ਹਾਲਤ ਠੀਕ ਨਹੀਂ

    ਕੰਗਣਾ ‘ਤੇ ਤਿੱਖਾ ਹਮਲਾ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਕੰਗਣਾ ਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ, ਜਿਸ ਕਾਰਨ ਉਹ ਪੰਜਾਬ ਦੇ ਕਿਸਾਨਾਂ ਖਿਲਾਫ ਅਜਿਹੇ ਭੜਕਾਊ ਬਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਇਸ ਲਈ ਭਾਜਪਾ ਨੂੰ ਚਾਹੀਦਾ ਹੈ ਕਿ ਕੰਗਣਾ ਦਾ ਇਲਾਜ ਕਿਸੇ ਚੰਗੇ ਹਸਪਤਾਲ ‘ਚ ਕਰਵਾਇਆ ਜਾਵੇ। ਚੀਮਾ ਨੇ ਕਿਹਾ ਕਿ ਭਾਜਪਾ ਨੂੰ ਕੰਗਣਾ ‘ਤੇ ਲਗਾਮ ਲਗਾਉਣੀ ਚਾਹੀਦੀ ਹੈ।

    ਚੀਮਾ ਨੇ ਕਿਹਾ ਕਿ ਕੰਗਨਾ ਹਮੇਸ਼ਾ ਆਪਣੇ ਭੜਕਾਊ ਬਿਆਨਾਂ ਕਰਕੇ ਸੁਰਖੀਆਂ ‘ਚ ਰਹਿਣਾ ਚਾਹੁੰਦੀ ਹੈ, ਜਿਸ ਕਾਰਨ ਕੰਗਨਾ ਹਮੇਸ਼ਾ ਕਦੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਅਤੇ ਕਦੇ ਕਿਸੇ ਖਾਸ ਵਰਗ ਖਿਲਾਫ ਬਿਆਨ ਦਿੰਦੀ ਹੈ। ਚੀਮਾ ਨੇ ਕਿਹਾ ਕਿ ਕੰਗਣਾ ਦੇ ਇਹ ਬਿਆਨ ਦੇਸ਼ ਦੇ ਭਾਈਚਾਰੇ ਵਿੱਚ ਵੰਡ ਦਾ ਕਾਰਨ ਬਣ ਰਹੇ ਹਨ। ਚੀਮਾ ਨੇ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਕੰਗਣਾ ਦਾ ਹਸਪਤਾਲ ਬਦਲ ਕੇ ਉਸ ਦਾ ਇਲਾਜ ਕਿਸੇ ਬਿਹਤਰ ਹਸਪਤਾਲ ‘ਚ ਕਰਵਾਇਆ ਜਾਵੇ। 

    RELATED ARTICLES

    Most Popular

    Recent Comments