More
    HomePunjabi Newsਗੁਜਰਾਤੀ ਕਾਸ਼ ਅਮਰੀਕੀ ਏਜੰਸੀ FBI ਦੇ ਡਾਇਰੈਕਟਰ ਬਣੇ

    ਗੁਜਰਾਤੀ ਕਾਸ਼ ਅਮਰੀਕੀ ਏਜੰਸੀ FBI ਦੇ ਡਾਇਰੈਕਟਰ ਬਣੇ

    ਅਮਰੀਕੀ ਸੀਨੇਟ ਨੇ ਕਾਸ਼ ਪਟੇਲ ਦੀ ਨਿਯੁਕਤੀ ਨੂੰ ਦਿੱਤੀ ਮਨਜੂਰੀ

    ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਕਸ਼ਿਅਪ ਪਟੇਲ, ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ.ਬੀ.ਆਈ.) ਦੇ ਡਾਇਰੈਕਟਰ ਬਣ ਗਏ ਹਨ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੀਨੇਟ ਨੇ ਕਾਸ਼ ਪਟੇਲ ਦੀ ਨਿਯੁਕਤੀ ਨੂੰ ਮਨਜੂਰੀ ਦੇ ਦਿੱਤੀ ਹੈ। ਵੋਟਿੰਗ ਦੇ ਦੌਰਾਨ ਕਾਸ਼ ਪਟੇਲ ਨੂੰ 51-49 ਦੇ ਮਾਮੂਲੀ ਬਹੁਮਤ ਨਾਲ ਇਸ ਅਹੁਦੇ ਲਈ ਚੁਣਿਆ ਗਿਆ ਹੈ। ਪਟੇਲ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਵੀ ਕੀਤਾ ਹੈ।

    ਕਾਸ਼ ਪਟੇਲ ਨੇ ਕਿਹਾ ਕਿ ਐਫ.ਬੀ.ਆਈ. ਅਮਰੀਕੀਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦਾ ਦੇਸ਼ ਦੇ ਹਰ ਕੋਨੇ ਵਿਚ ਪਿੱਛਾ ਕਰੇਗੀ। ਉਨ੍ਹਾਂ ਨੇ ਇਸ ਗੱਲ ਨੂੰ ਚਿਤਾਵਨੀ ਵਾਂਗ ਲੈਣ ਲਈ ਕਿਹਾ ਹੈ। ਧਿਆਨ ਰਹੇ ਕਿ ਕਸ਼ਿਅਪ ਕਾਸ਼ ਪਟੇਲ ਭਾਰਤੀ ਪਰਵਾਸੀ ਦੇ ਪੁੱਤਰ ਹਨ ਅਤੇ ਉਨ੍ਹਾਂ ਦਾ ਜਨਮ ਇਕ ਗੁਜਰਾਤੀ ਪਰਿਵਾਰ ਵਿਚ ਹੋਇਆ ਹੈ। ਕਾਸ਼ ਪਟੇਲ 2019 ਵਿਚ ਟਰੰਪ ਪ੍ਰਸ਼ਾਸਨ ਨਾਲ ਜੁੜਨ ਤੋਂ ਬਾਅਦ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਗਏ ਹਨ।

    RELATED ARTICLES

    Most Popular

    Recent Comments