ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਯਾਨੀ ਕਿ 23 ਅਪ੍ਰੈਲ ਨੂੰ ਗਿਰਾਵਟ ਦੇਖਣ ਨੂੰ ਮਿਲੀ। ਬੁੱਧਵਾਰ ਨੂੰ 5 ਜੂਨ 2024 ਦੀ ਡਿਲੀਵਰੀ ਵਾਲਾ ਸੋਨਾ 14 ਰੁਪਏ ਦੀ ਗਿਰਾਵਟ ਦੇ ਨਾਲ 71,015 ਰੁਪਏ ਪ੍ਰਤੀ 10 ਗ੍ਰਾਮ ‘ਤੇ ਟ੍ਰੇਂਡ ਕਰ ਰਿਹਾ ਹੈ। ਸੋਨੇ ਵਿੱਚ ਅੱਜ ਸਵੇਰ ਤੋਂ ਹੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨਾ ਅੱਜ ਸਵੇਰੇ ਗਿਰਾਵਟ ਦੇ ਨਾਲ 71,015 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ‘ਤੇ ਖੁੱਲ੍ਹਿਆ। ਸੋਨੇ ਵਿੱਚ ਹਾਲੇ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਹਿਰਾਂ ਮੁਤਾਬਕ ਹੁਣ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜਾਅ ਦੀ ਸਥਿਤੀ ਬਣੀ ਰਹੇਗੀ।
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ, ਜਾਣੋ ਨਵਾਂ ਭਾਅ
RELATED ARTICLES