Wednesday, July 3, 2024
HomePunjabi Newsਪੀਜੀਆਈ ਚੰਡੀਗੜ੍ਹ ’ਚ ਮਰੀਜ਼ ਨਾਲ ਡਾਕਟਰ ਹਿੰਦੀ ’ਚ ਕਰਨਗੇ ਗੱਲਬਾਤ

ਪੀਜੀਆਈ ਚੰਡੀਗੜ੍ਹ ’ਚ ਮਰੀਜ਼ ਨਾਲ ਡਾਕਟਰ ਹਿੰਦੀ ’ਚ ਕਰਨਗੇ ਗੱਲਬਾਤ

ਪੀਜੀਆਈ ਦੇ ਨਿਰਦੇਸ਼ਕ ਨੇ ਜਾਰੀ ਕੀਤਾ ਸਰਕੂਲਰ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਪੀਜੀਆਈ ’ਚ ਹੁਣ ਮਰੀਜ਼ ਨੂੰ ਡਾਕਟਰ ਜਾਂ ਸਟਾਫ਼ ਨਾਲ ਗੱਲਬਾਤ ਕਰਨ ਵਿਚ ਕੋਈ ਦਿੱਕਤ ਪੇਸ਼ ਨਹੀਂ ਆਏਗੀ। ਕਿਉਂਕਿ ਹੁਣ ਡਾਕਟਰ ਅਤੇ ਸਟਾਫ਼ ਸਾਰੇ ਮਰੀਜ਼ਾਂ ਨਾਲ ਹਿੰਦੀ ਵਿਚ ਗੱਲਬਾਤ ਕਰਨਗੇ। ਇਸ ਸਬੰਧੀ ਚੰਡੀਗੜ੍ਹ ਪੀਜੀਆਈ ਦੇ ਨਿਰਦੇਸ਼ਕ ਡਾ. ਵਿਵੇਕ ਲਾਲ ਦੁਆਰਾ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ।

ਪੀਜੀਆਈ ’ਚ ਜ਼ਿਆਦਾਤਰ ਕੰਮਕਾਜ ਵੀ ਹੁਣ ਹਿੰਦੀ ਵਿਚ ਹੀ ਹੋਵੇਗਾ ਅਤੇ ਇਸ ਨਾਲ ਮਰੀਜ਼ਾਂ ਅਤੇ ਡਾਕਟਰਾਂ ਵਿਚ ਵਧੀਆ ਤਾਲਮੇਲ ਬੈਠੇਗਾ। ਧਿਆਨ ਰਹੇ ਕਿ ਪੀਜੀਆਈ ’ਚ ਰੋਜ਼ਾਨਾ ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਬਿਹਾਰ ਅਤੇ ਰਾਜਸਥਾਨ ਸਮੇਤ ਕਈ ਹੋਰ ਸੂਬਿਆਂ ਤੋਂ ਮਰੀਜ਼ ਇਲਾਜ ਲਈ ਆਉਂਦੇ ਹਨ। ਜਿਨ੍ਹਾਂ ਵਿਚੋਂ ਬਹੁ ਗਿਣਤੀ ਘੱਟ ਪੜ੍ਹੇ ਲਿਖੇ ਮਰੀਜ਼ਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਅੰਗਰੇਜ਼ੀ ’ਚ ਲਿਖੀ ਗੱਲਬਾਤ ਸਮਝ ਨਹੀਂ ਆਉਂਦੀ। ਟੈਸਟ ਆਦਿ ਲਈ ਭਰੇ ਜਾਣ ਵਾਲੇ ਫਾਰਮ ਭਰਨ ਸਮੇਂ ਵੀ ਉਨ੍ਹਾਂ ਨੂੰ ਦੂਜਿਆਂ ’ਤੇ ਨਿਰਭਰ ਹੋਣਾ ਪੈਂਦਾ ਹੈ।

RELATED ARTICLES

Most Popular

Recent Comments