ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ 5 ਸਾਲ ਪੁਰਾਣੇ ਹਿੰਸਾ ਦੇ ਮਾਮਲੇ ਵਿੱਚ ਅਦਾਲਤ 12 ਮਾਰਚ ਨੂੰ ਆਪਣਾ ਫੈਸਲਾ ਸੁਣਾਏਗੀ। ਮਜੀਠੀਆ ਵੱਲੋਂ ਦਾਇਰ ਡਿਸਚਾਰਜ ਅਰਜ਼ੀ ਵਿੱਚ ਹਾਈ ਕੋਰਟ ਵੱਲੋਂ ਇਸੇ ਕੇਸ ਦੇ ਦੋ ਹੋਰ ਮੁਲਜ਼ਮਾਂ ਨੂੰ ਦਿੱਤੀ ਗਈ ਰਾਹਤ ਦਾ ਹਵਾਲਾ ਦਿੱਤਾ ਗਿਆ ਹੈ। ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜਦੋਂ ਮੁੱਖ ਦੋਸ਼ੀਆਂ ਨੂੰ ਰਾਹਤ ਮਿਲ ਚੁੱਕੀ ਹੈ, ਤਾਂ ਮਜੀਠੀਆ ਵਿਰੁੱਧ ਕੇਸ ਚਲਾਉਣ ਦਾ ਕੋਈ ਆਧਾਰ ਨਹੀਂ ਬਣਦਾ।
BREAKING: ਬਿਕਰਮ ਮਜੀਠੀਆ ਦੀ ਡਿਸਚਾਰਜ ਅਰਜ਼ੀ ‘ਤੇ 12 ਮਾਰਚ ਨੂੰ ਆਵੇਗਾ ਫੈਸਲਾ; 5 ਸਾਲ ਪੁਰਾਣਾ ਹੈ ਮਾਮਲਾ
RELATED ARTICLES


