More
    HomePunjabi NewsAir India ਦੀ ਫਲਾਈਟ ’ਚ ਸਫਰ ਕਰਨ ਵਾਲੇ ਯਾਤਰੀ ਦੀ ਸ਼ਿਕਾਇਤ

    Air India ਦੀ ਫਲਾਈਟ ’ਚ ਸਫਰ ਕਰਨ ਵਾਲੇ ਯਾਤਰੀ ਦੀ ਸ਼ਿਕਾਇਤ

    5 ਲੱਖ ਰੁਪਏ ਖਰਚ ਕੇ ਖਰਾਬ ਭੋਜਨ ਤੇ ਗੰਦੀ ਸੀਟ ਮਿਲੀ : ਯਾਤਰੀ ਦੀ ਸ਼ਿਕਾਇਤ

    ਮੁੰਬਈ/ਬਿਊਰੋ ਨਿਊਜ਼ : ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਨਵੀਂ ਦਿੱਲੀ-ਨੇਵਾਰਕ ਫਲਾਈਟ ਦੇ ਬਿਜ਼ਨਸ ਕਲਾਸ ਯਾਤਰੀ ਨੇ ਆਪਣੀ ਯਾਤਰਾ ਨੂੰ ਭੈੜਾ ਸੁਫਨਾ ਕਰਾਰ ਦਿੱਤਾ ਹੈ। ਯਾਤਰੀ ਨੇ ਆਰੋਪ ਲਗਾਇਆ ਹੈ ਕਿ ਏਅਰਲਾਈਨ ਨੇ ਉਸ ਨੂੰ ਅੱਧ ਪੱਕਿਆ ਖਾਣਾ ਦਿੱਤਾ, ਜਹਾਜ਼ ਦੀਆਂ ਸੀਟਾਂ, ਸੀਟ ਦੇ ਕਵਰ ਗੰਦੇ ਸਨ ਅਤੇ ਉਸ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ।

    ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਯਾਤਰੀ ਵਿਨੀਤ ਕੇ. ਨੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਕਿ ਭਾਵੇਂ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਏਅਰਲਾਈਨ ਇਤਿਹਾਦ ’ਤੇ ਟਿਕਟਾਂ ਸਸਤੀਆਂ ਦਰਾਂ ’ਤੇ ਉਪਲਬਧ ਸਨ, ਪਰ ਮੈਂ ਏਅਰ ਇੰਡੀਆ ਨੂੰ ਚੁਣਿਆ ਕਿਉਂਕਿ ਇਹ ਬਗੈਰ ਰੁਕੇ ਅਮਰੀਕਾ ਲਈ ਸਿੱਧੀਆਂ ਉਡਾਣਾਂ ਚਲਾਉਂਦੀ ਹੈ। ਯਾਤਰੀ ਨੇ ਕਿਹਾ ਕਿ ਮੈਨੂੰ 5 ਲੱਖ ਰੁਪਏ ਖਰਚ ਕੇ ਇਹ ਸਭ ਮਿਲਿਆ। ਇਸ ਯਾਤਰੀ ਨੇ ਆਪਣੀ ਯਾਤਰਾ ਨੂੰ ਇਕ ਭੈੜਾ ਸੁਫਨਾ ਦੱਸਿਆ ਹੈ। 

    RELATED ARTICLES

    Most Popular

    Recent Comments