ਮੁੱਖ ਮੰਤਰੀ ਭਗਵੰਤ ਮਾਨ ਨੇ ਦਿੜ੍ਹਬਾ ਵਿਖੇ 10 ਕਰੋੜ 80 ਲੱਖ ਦੀ ਲਾਗਤ ਨਾਲ ਨਵੇਂ ਬਣੇ ਅਤਿ-ਆਧੁਨਿਕ ਸਬ ਡਵੀਜ਼ਨਲ ਕੰਪਲੈਕਸ ਦਾ ਉਦਘਾਟਨ ਕੀਤਾ। ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਸੀਐਮ ਮਾਨ ਨੇ ਲਿਖਿਆ ਹੈ ਕਿ ਅੱਜ ਲਿਖਾਰੀਆਂ, ਖਿਡਾਰੀਆਂ ਅਤੇ ਕ੍ਰਾਂਤੀਕਾਰੀਆਂ ਦੀ ਧਰਤੀ ਦਿੜ੍ਹਬਾ ਵਿਖੇ 10 ਕਰੋੜ 80 ਲੱਖ ਦੀ ਲਾਗਤ ਨਾਲ ਨਵੇਂ ਬਣੇ ਅਤਿ-ਆਧੁਨਿਕ ਸਬ ਡਵੀਜ਼ਨਲ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਸ਼ਾਨਦਾਰ ਇਮਾਰਤ ਨੂੰ ਘੱਟ ਸਮੇਂ ‘ਚ ਮੁਕੰਮਲ ਕਰਕੇ ਲੋਕ ਸਮਰਪਿਤ ਕੀਤਾ ਗਿਆ। ਹੁਣ ਸਬ ਡਵੀਜ਼ਨਲ ਦਿੜ੍ਹਬਾ ਦੇ ਨਿਵਾਸੀਆਂ ਨੂੰ ਸਾਰੀਆਂ ਪ੍ਰਸ਼ਾਸਨਿਕ ਤੇ ਪੁਲਿਸ ਸੇਵਾਵਾਂ ਇੱਕੋ ਛੱਤ ਥੱਲੇ ਮਿਲਣਗੀਆਂ। ਜਿਸ ਨਾਲ ਲੋਕਾਂ ਦੇ ਕੰਮ ਸਮੇਂ ਸਿਰ ਹੋਣਗੇ ਅਤੇ ਉਹਨਾਂ ਦੀਆਂ ਖੱਜਲ-ਖ਼ੁਆਰੀਆਂ ਖ਼ਤਮ ਹੋਣਗੀਆਂ। ਜਲਦ ਹੀ ਇਸ ਇਮਾਰਤ ‘ਚ ਅਫ਼ਸਰ ਸਾਹਿਬਾਨਾਂ ਦੀ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ ਕਿ ਉਹ ਲੋਕਾਂ ਨੂੰ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ ਦੇਵੇ। ਅਸੀਂ ਆਪਣੇ ਫ਼ਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ। ਲੋਕਾਂ ਦਾ ਪੈਸਾ ਲੋਕਾਂ ਦੇ ਨਾਮ ਕਰਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਾਂ।
CM ਮਾਨ ਨੇ ਦਿੜ੍ਹਬਾ ‘ਚ ਅਤਿ-ਆਧੁਨਿਕ ਸਬ ਡਵੀਜ਼ਨਲ ਕੰਪਲੈਕਸ ਦਾ ਕੀਤਾ ਉਦਘਾਟਨ
RELATED ARTICLES