ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਜਿਸ ਦੇ ਤਹਿਤ ਅੱਜ ਉਹ ਪਹਿਲਾ ਫਿਰੋਜਪੁਰ ਅਤੇ ਉਸ ਤੋਂ ਬਾਅਦ ਹਲਕਾ ਬਾਘਾ ਪੁਰਾਣਾ ਪਹੁੰਚੇ। ਇਸ ਮੌਕੇ ਉਹਨਾਂ ਨੇ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਬਾਘਾ ਪੁਰਾਣਾ ਦੇ ਲੋਕ ਇਸ ਵਾਰੀ ਲੋਕ ਸਭਾ ਨੂੰ ਬਚਾਉਣ ਦੇ ਲਈ ਵੋਟ ਪਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਾਘਾ ਪੁਰਾਣਾ ਦੇ ਨਾਲ ਉਹਨਾਂ ਦਾ ਖਾਸ ਰਿਸ਼ਤਾ ਹੈ ਅਤੇ ਉਹ ਇੱਥੇ ਜਦੋਂ ਵੀ ਆਉਂਦੇ ਹਨ ਉਹਨਾਂ ਨੂੰ ਇੱਕ ਆਪਣਾਪਨ ਦਾ ਅਹਿਸਾਸ ਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਉਹਨਾਂ ਨੂੰ ਮੁਕਾਮ ਦਿੱਤਾ ਹੈ ਜੋ ਪਿਆਰ ਦਿੱਤਾ ਹੈ ਉਸਦਾ ਕਈ ਜਨਮਾਂ ਵਿੱਚ ਉਹ ਅਹਿਸਾਨ ਨਹੀਂ ਚੁਕਾ ਸਕਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਬੋਲਦੇ ਹੋਏ ਆਪਣੇ ਹੀ ਅੰਦਾਜ਼ ਦੇ ਵਿੱਚ ਵਿਅੰਗਮਈ ਤਰੀਕੇ ਦੇ ਨਾਲ ਵਿਰੋਧੀਆਂ ਦੇ ਉੱਪਰ ਤੰਜ ਕੱਸਿਆ
ਉਹਨਾਂ ਕਿਹਾ ਕਿ ਜਦੋਂ ਉਹ ਰਾਜਨੀਤੀ ਵਿੱਚ ਆਏ ਸਨ ਤਾਂ ਉਹਨਾਂ ਦੇ ਵਿਰੋਧੀ ਉਹਨਾਂ ਤੇ ਹੱਸਦੇ ਸਨ ਕੀ ਭਗਵੰਤ ਮਾਨ ਨੂੰ ਕਿਸ ਨੇ ਵੋਟ ਪਾਉਣੀ ਹੈ ਪਰ ਪੰਜਾਬ ਦੇ ਲੋਕਾਂ ਨੇ ਸੱਚ ਦਾ ਸਾਥ ਦਿੱਤਾ ਤੇ ਉਹਨਾਂ ਨੂੰ ਵੋਟਾਂ ਵਿੱਚ ਜਤਾਇਆ। ਉਹਨਾਂ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਹੁਣ ਵੀ ਸੱਚ ਦਾ ਤੇ ਵਿਕਾਸ ਦਾ ਸਾਥ ਦੇਣਗੇ ਤੇ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ।